ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਉੱਚਾ ਬੇਟ ਦਾ, ਜਿੱਥੇ ਬਲਜੀਤ ਸਿੰਘ ਨਾਂ ਦਾ ਵਿਅਕਤੀ ਆਪਣੇ ਦੋ ਬੱਚਿਆਂ ਤੇ ਬਜ਼ੁਰਗ ਮਾਂ ਸਣੇ ਰਹਿ ਰਿਹਾ ਸੀ | ਕੁੱਝ ਸਾਲ ਪਹਿਲਾਂ ਇਸਦੀ ਘਰਵਾਲੀ ਦੀ ਮੌਤ ਹੋ ਚੁੱਕੀ ਹੈ | ਅੰਗਹੀਣ ਹੋਣ ਦੇ ਬਾਵਜ਼ੂਦ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ |
ਬੀਤੇ ਦਿਨ ਇਸਦਾ 9ਵਿਨ ਜਮਾਤ ਵਿਚ ਪੜ੍ਹ ਰਿਹਾ ਜਸ਼ਨਦੀਪ ਸਿੰਘ ਨਾਂ ਦਾ 15 ਸਾਲ ਦਾ ਪੁੱਤਰ ਪਤੰਗ ਦੇਣ ਗੁਆਂਢੀਆਂ ਦੀ ਛੱਤ ਤੇ ਜਾਂਦਾ ਹੈ | ਫਿਰ ਅਚਾਨਕ ਹੀ ਗਲੀ ‘ਚ ਰੌਲਾ ਪੈ ਜਾਂਦਾ ਹੈ | ਰੌਲਾ ਪੈਂਦਾ ਦੇਖ ਪਰਿਵਾਰ ਦੇ ਜੀਅ ਜਦ ਬਾਹਰ ਨਿਕਲਦੇ ਨੇ ਤਾਂ ਦਰਦਨਾਕ ਸੀਨ ਦੇਖ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ |