ਪੰਜਾਬ ਬਟਾਲੀਅਨ ਦਾ ਇਹ ਫੌਜੀ ਜਵਾਨ ਜੰਮੂ ਕਸ਼ਮੀਰ ਦੇ ਰਾਜੌਰੀ ਬਾਰਡਰ ਤੇ ਡਿਊਟੀ ਦੌਰਾਨ ਜਦੋਂ ਉਹ ਪੈਟਰੋਲਿੰਗ ਤੇ ਆਪਣੇ ਸਾਥੀਆਂ ਨਾਲ ਜਾ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਣ ਨਾਲ ਨਵਰਾਜ ਦੀ ਆਪਣੀ ਬੰਦੂਕ ਵਿੱਚੋਂ ਗੋਲੀ ਚੱਲ ਗਈ ਅਤੇ ਉਹ ਉੱਥੇ ਹੀ ਸ਼ਹੀਦ ਹੋ ਗਏ। ਇਸ ਖ਼ਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ, ਪਰਿਵਾਰਕ ਮੈਂਬਰਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਸਾਡੇ ਪੁੱਤ ਦੀ ਇਸ ਤਰ੍ਹਾਂ ਸ਼ਹਾਦਤ ਹੋਵੇਗੀ। ਸ਼ਹੀਦ ਨਵਰਾਜ ਦੇ ਅੰਤਮ ਸੰਸਕਾਰ ਮੌਕੇ ਦੂਰ ਦੁਰਾਡੇ ਦੇ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।