ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਕੁੱਝ ਦਿਨ ਪਹਿਲਾਂ ਸੜਕ ਤੇ ਹੋਈ ਲੜਾਈ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ | ਪਹਿਲਾਂ ਤੁਸੀਂ ਦੇਖੋ ਇਹ ਵੀਡੀਓ, ਫਿਰ ਦੱਸਦੇ ਹਾਂ ਪੂਰਾ ਮਾਮਲਾ |
ਅਸਲ ਵਿਚ ਗੁਰੂ ਅਮਰਦਾਸ ਕਲੋਨੀ ਦੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਏਐਸਆਈ ਅਮਰਜੀਤ ਸਿੰਘ ਦਾ ਪੁੱਤ ਆਰਾਧਿਆ ਇੰਸਟੀਚਿਊਟ ਵਿਖੇ ਇੰਗਲਿਸ਼ ਦੇ ਇੱਕ ਟੈਸਟ ਪੀਟੀਈ ਦੀ ਤਿਆਰੀ ਕਰ ਰਿਹਾ ਸੀ | ਕੁੱਝ ਦਿਨ ਪਹਿਲਾਂ ਫੀਸ ਨੂੰ ਲੈ ਕੇ ਇਸ ਇੰਸਟੀਚਿਊਟ ਦੇ ਮਾਲਕਾਂ ਨਾਲ ਇਸਦੇ ਪੁੱਤ ਦਾ ਝਗੜਾ ਹੋ ਜਾਂਦਾ ਹੈ ਜਿਸ ਕਰਕੇ ਮੁੰਡਾ ਆਪਣੇ ਪਰਿਵਾਰ ਨੂੰ ਮੌਕੇ ਤੇ ਬੁਲਾ ਲੈਂਦਾ ਹੈ | ਓਥੇ ਹੋਏ ਝਗੜੇ ਨੂੰ ਲੈ ਕੇ ਏਐਸਆਈ ਅਮਰਜੀਤ ਸਿੰਘ ਹੁਣ ਆਪਣੇ ਹੀ ਮਹਿਕਮੇ ‘ਤੇ ਬੇਇਨਸਾਫ਼ੀ ਦੇ ਜੋ ਦੋਸ਼ ਲਗਾ ਰਿਹਾ ਹੈ ਉਹ ਹੈਰਾਨ ਕਰ ਦੇਣ ਵਾਲੇ ਨੇ |