Htv Punjabi
Punjab Video

ਪੁਲਿਸ ਪ੍ਰਸਾਸ਼ਨ ਤਸਕਰਾਂ ਨਾਲ ਮਿਲਕੇ ਵਿਕਾ ਰਹੀ ਹੈ ਨਸ਼ਾ – ਨੌਜਵਾਨ

ਫਿਰੋਜ਼ਪੁਰ ਦੇ ਹਲਕਾ ਜੀਰਾ ਦੀ ਬਸਤੀ ਮਾਛੀਆਂ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਸ਼ਿਆਂ ਵਿਰੁੱਧ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਜ਼ੀਰਾ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਅਤੇ ਜ਼ੀਰਾ ਦੇ ਡੀਐੱਸਪੀ ਸੰਦੀਪ ਸਿੰਘ ਮੰਡ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਨੂੰ ਨਸ਼ੇ ਵੇਚਣ ਵਾਲੇ ਸੌਦਾਗਰਾਂ ਨੂੰ ਫੜਨ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਅਪੀਲ ਕੀਤੀ ਜਾ ਰਹੀ ਸੀ। ਜਿਥੇ ਇੱਕ ਪਾਸੇ ਪੁਲਿਸ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਸੀ ਉੱਥੇ ਹੀ ਕੈਂਪ ਵਿੱਚ ਪਹੁੰਚੇ ਕੁੱਝ ਨੌਜਵਾਨਾਂ ਨੇ ਪੁਲਿਸ ਹੀ ਘੇਰ ਲਈ ਅਤੇ ਵਿਰੋਧ ਕਰਨ ਪਹੁੰਚੇ ਮਾਛੀਵਾੜਾ ਦੇ ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਪ੍ਰਸਾਸ਼ਨ ਨਸ਼ੇ ਦੇ ਸੌਦਾਗਰਾਂ ਦੇ ਨਾਲ ਮਿਲ ਕੇ ਖੁਦ ਚਿੱਟਾ ਵਿਕਾ ਰਹੀ ਹੈ। ਉਨ੍ਹਾਂ ਕਿਹਾ ਜਾਗਰੂਕਤਾ ਕੈਂਪ ਤਾਂ ਇੱਕ ਬਹਾਨਾ ਹੈ। ਤਾਂ ਕਿ ਅਖਬਾਰਾਂ ਅਤੇ ਚੈਨਲਾਂ ਤੇ ਪੁਲਿਸ ਦੀ ਚਰਚਾ ਹੋ ਸਕੇ। ਨੌਜਵਾਨਾਂ ਨੇ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਹੀ ਨਸ਼ਾ ਸ਼ਰ੍ਹੇਆਮ ਗਲੀ ਮੁਹੱਲੇ ਵਿੱਚ ਵਿਕ ਰਿਹਾ ਹੈ। ਉਨ੍ਹਾਂ ਕਿਹਾ ਗਲੀ ਮੁਹੱਲੇ ਵਿਚ ਨਸ਼ੇੜੀਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਜਿਸ ਨਾਲ ਗਲੀ ਮੁਹੱਲੇ ਵਿੱਚ ਧੀਆਂ ਭੈਣਾਂ ਨੂੰ ਜਾਣ ਲੱਗਿਆਂ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਸ਼ੇੜੀ ਕਿਸਮ ਦੇ ਲੋਕ ਰਾਸਤੇ ਵਿੱਚ ਜਾ ਰਹੀਆਂ ਔਰਤਾਂ ਨੂੰ ਗੰਦੇ ਗੰਦੇ ਕੁਮੈਂਟ ਪਾਸ ਕਰਦੇ ਹਨ। ਉਨ੍ਹਾਂ ਕਿਹਾ ਅਗਰ ਵਾਸਤਵ ਵਿੱਚ ਹੀ ਡੀਐੱਸਪੀ ਨੇ ਹੀਰੋ ਬਣਨਾ ਹੈ। ਤਾਂ ਪਹਿਲਾਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਫਡ਼ ਕੇ ਹਵਾਲਾਤ ਵਿੱਚ ਬੰਦ ਕਰੇ ਤਾਂ ਹੀ ਇਸ ਤਰ੍ਹਾਂ ਦੇ ਕੈਂਪ ਲਾਉਣ ਦਾ ਫ਼ਾਇਦਾ ਹੈ। ਉਨ੍ਹਾਂ ਕਿਹਾ ਹਲਕੇ ਦਾ ਇਨ੍ਹਾਂ ਮਾੜਾ ਹਾਲ ਏ ਕਿ ਕੁੱਝ ਕਿ ਔਰਤਾਂ ਵੀ ਚਿੱਟਾ ਲਾਉਣ ਦੀਆਂ ਆਦੀ ਹੋ ਚੁੱਕੀਆਂ ਹਨ। ਕੈਂਪ ਵਿੱਚ ਪਹੁੰਚੀ ਇੱਕ ਔਰਤ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਨਸ਼ੇ ਦਾ ਸੇਵਨ ਕਰ ਰਹੀ ਹੈ। ਅਤੇ ਹੁਣ ਉਹ ਨਸ਼ਾ ਛੱਡਣਾ ਚਾਹੁੰਦੀ ਹੈ। ਇਸ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੀਰਾ ਹਲਕੇ ਵਿੱਚ ਕਿਸ ਕਦਰ ਨਸ਼ੇ ਨੇ ਆਪਣੇ ਪੈਰ ਪਸਾਰੇ ਹੋਏ ਨੇ ਇਸ ਮੌਕੇ ਮੁਹੱਲੇ ਦੇ ਨੌਜਵਾਨਾਂ ਨੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ। ਕਿ ਜ਼ੀਰਾ ਚੋਂ ਡੀਐਸਪੀ ਹਟਾਇਆ ਜਾਵੇ ਅਤੇ ਇੱਕ ਚੰਗਾ ਇਮਾਨਦਾਰ ਡੀਐਸਪੀ ਲਗਾਇਆ ਜਾਵੇ ਤਾਂ ਜੋ ਉਨ੍ਹਾਂ ਦੇ ਸ਼ਹਿਰ ਵਿਚੋਂ ਨਸ਼ਾ ਖਤਮ ਕਰ ਸ਼ਹਿਰ ਦਾ ਸੁਧਾਰ ਹੋ ਸਕੇ।

Related posts

ਭਾਬੀ ਤੋਂ ਬਾਅਦ ਹੁਣ ਭਜਾ ਭਜਾ ਕੁੱ/ਟੀ ਇੰਸਟਾਗ੍ਰਾਮ ਮਨੀਸ਼ਾ ਡਾਂਸਰ !

htvteam

ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਚ ਪਿਆ ਚੀਕ ਚਿਹਾੜਾ, ਭੱਜੇ ਲੋਕ

htvteam

ਬੂਹੇ ‘ਚ ਝਾੜੂ ਮਾਰ ਰਹੀ ਜਨਾਨੀ ਨਾਲ ਦੇਖੋ ਮੁੰਡੇ ਕੀ ਕਰ ਗਏ

htvteam