Htv Punjabi
Punjab Video

ਭਗਵੰਤ ਮਾਨ ਨੇ ਭਾਜਪਾ ਵਿਧਾਇਕ ਬਾਰੇ ਦੱਸੀ ਕੌੜੀ ਗੱਲ

ਚੰਡੀਗੜ੍ਹ ‘ਚ ਮੁਲਾਜ਼ਮਾਂ ‘ਤੇ ਅੱਜ ਤੋਂ ਲਾਗੂ ਹੋ ਰਹੇ ਕੇਂਦਰੀ ਨਿਯਮ ਦੇ ਵਿਰੋਧ ‘ਚ ਅੱਜ ਪੰਜਾਬ ਵਿਧਾਨ ਸਭਾ ‘ਚ ਇੱਕ ਵਿਸ਼ੇਸ਼ ਇਜਲਾਸ ਸੱਦਿਆ ਗਿਆ | ਇਸ ਸਬੰਧ ਵਿਚ ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪੇਸ਼ ਕੀਤੇ ਗਏ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਹ ਪ੍ਰਸਤਾਵ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ ‘ਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਅੰਦਰ ਇਸ ਮੁੱਦੇ ‘ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਾਲ ਜੋ ਧੱਕਾ ਹੋ ਰਿਹਾ ਹੈ, ਅਸੀਂ ਇਸ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਕੇਂਦਰ ਤੋਂ ਸਮਾਂ ਲਿਆ ਜਾਵੇਗਾ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਅੱਗੇ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ‘ਚ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਣ ਵਾਲੇ ਮੁਲਾਜ਼ਮਾਂ ਲਈ ਸੈਂਟਰਲ ਸਰਵਿਸਿਜ਼ ਰੂਲਜ਼ ਲਾਗੂ ਕਰ ਦਿੱਤਾ ਗਿਆ ਹੈ, ਜਿਸ ਦਾ ਪੰਜਾਬ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

Related posts

ਪੁਲਿਸ ਨੇ ਚੱਕ ਚੱਕ ਗੱਡੀਆਂ ਚ ਧੂਹੇ ਕਿਸਾਨ ਘੜੀਸ-ਘੜੀਸ ਬੱਸਾਂ ‘ਚ ਸੁੱਟੇ, ਭਖ ਗਿਆ ਮਾਹੌਲ !

htvteam

ਪੰਜਾਬ ‘ਚ ਪਵਿੱਤਰ ਹੱਜ ਯਾਤਰਾ 2022 ਲਈ ਜਾਣ ਵਾਲਿਆਂ ਦੇ ਫਾਰਮ ਭਰਨੇ ਮਾਲੇਰਕੋਟਲਾ ਵਿਖੇ ਸ਼ੁਰੂ

htvteam

ਨਗਰ ਕੌਂਸਲ ਦੀਆਂ ਟਿਕਟਾਂ `ਤੇ ਪਿਆ ਰੱਫੜ, ਉਮੀਦਵਾਰ ਵੱਲੋਂ ਸੁਸਾਈਡ ਕਰਨ ਤੱਕ ਦੀ ਧਮਕੀ

htvteam