Htv Punjabi
Punjab Video

ਟਰਾਂਸਪੋਰਟ ਮੰਤਰੀ ਨੇ ਅੰਮ੍ਰਿਤਸਰ ਬੱਸ ਅੱਡੇ ‘ਤੇ ਮਾਰਿਆ ਛਾਪਾ; ਸੀਨ ਦੇਖ ਹੋਏ ਹੈਰਾਨ

ਅੰਮ੍ਰਿਤਸਰ ਬੱਸ ਸਟੈਂਡ ਪਹੁੰਚੇ ਮੰਤਰੀ ਲਾਲਜੀਤ ਭੁੱਲਰ ਦੇ ਸਾਹਮਣੇ ਟਰਾਂਸਪੋਰਟਰਾਂ ਨੇ ਅੰਮ੍ਰਿਤਸਰ ਦੇ ਆਰ.ਟੀ.ਏ. ਦੇ ਡਰਾਈਵਰ ਏ.ਐੱਸ.ਆਈ. ਰਮਨਦੀਪ ਦਾ ਨਾਂ ਲਿਆ। ਟਰਾਂਸਪੋਰਟਰਾਂ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਤੋਂ ਟੈਕਸ ਨਹੀਂ ਦੇ ਰਹੇ। ਉਹ ਆਰ.ਟੀ.ਏ. ਡਰਾਈਵਰ ਨੂੰ ਪੈਸੇ ਦਿੰਦੇ ਹਨ ਅਤੇ ਬਗੈਰ ਟੈਕਸ ਤੋਂ ਬੱਸਾਂ ਚਲਾਉਂਦੇ ਹਨ। ਮੰਤਰੀ ਭੁੱਲਰ ਨੇ ਟੈਕਸ ਨਾ ਦੇਣ ਵਾਲੀਆਂ 15 ਦੇ ਕਰੀਬ ਬੱਸਾਂ ਨੂੰ ਜ਼ਬਤ ਕਰ ਲਿਆ। ਇਸ ਮੌਕੇ ਟਰਾਂਸਪੋਰਟਰਾਂ ਨੇ ਮੰਤਰੀ ਭੁੱਲਰ ਨੂੰ ਆਪਣੀਆਂ ਪਰੇਸ਼ਾਨੀਆਂ ਵੀ ਦੱਸੀਆਂ। ਉਨ੍ਹਾਂ ਕਿਹਾ ਕਿ ਅਸੀਂ ਟੈਕਸ ਦੇਣ ਲਈ ਤਿਆਰ ਹਾਂ ਪਰ ਜਿਹੜੀ ਸਵਾਰੀ ਅਸੀਂ 400 ਰੁਪਏ ਟੈਕਸ ਭਰ ਕੇ ਲਿਜਾਂਦੇ ਹਾਂ, ਉਹੀ ਸਵਾਰੀ ਹੋਰ ਬੱਸਾਂ ਵਾਲੇ ਬਗੈਰ ਟੈਕਸ 250 ਰੁਪਏ ‘ਚ ਲਿਜਾਂਦੇ ਹਨ। ਅਜਿਹੇ ‘ਚ ਨੁਕਸਾਨ ਸਾਡਾ ਹੀ ਹੈ। ਸਾਰੇ ਟਰਾਂਸਪੋਰਟਰਾਂ ਨੇ ਖੁੱਲ੍ਹੇਆਮ ਆਰ.ਟੀ.ਏ. ਡਰਾਈਵਰ ਰਮਨਦੀਪ ਦਾ ਨਾਂਅ ਲਿਆ ਤੇ ਦੱਸਿਆ ਕਿ ਉਹ ਪੈਸੇ ਲੈ ਕੇ ਸਾਡੀਆਂ ਬੱਸਾਂ ਬਗੈਰ ਟੈਕਸ ਚਲਵਾਉਂਦਾ ਹੈ।

Related posts

ਦੇਖੋ ਪੁਲਿਸ ਮੁੰਡੇ ਨੂੰ ਕਿਵੇਂ ਕਰਦੀ ਸੀ ਚਿੱਟਾ ਵੇਚਣ ਲਈ ਮਜ਼ਬੂਰ

htvteam

ਢਾਬੇ ਵਾਲੇ ਵੈਦ ਤੋਂ ਸੁਣੋ ਪੇਟ ਤੇ ਪਿੱਤੇ ਦੇ ਦਰਦ ਦੇ ਕਾਰਨ,ਲੱਛਣ ਤੇ ਇਲਾਜ

htvteam

ਪੁਲਿਸ ਮੁਲਾਜ਼ਮ ਆਪਸ ‘ਚ ਕਰਦੇ ਸਨ ਗੰਦੇ ਗੰਦੇ ਕੰਮ; ਮੁਲਾਜ਼ਮ ਨੇ ਖੋਲ੍ਹੇ ਸਾਰੇ ਭੇਦ

htvteam