ਮਾਮਲਾ ਹੈ ਜਿਲਾ ਪਟਿਆਲਾ ਦੇ ਨਾਭਾ ਦਾ, ਜਿੱਥੇ ਹਾਰਲੈਕਸ ਫੈਕਟਰੀ ਦੇ ਨੇੜੇ ਪ੍ਰਗਟ ਸਿੰਘ ਨਾਂ ਦਾ ਇਹ ਵਿਅਕਤੀ ਚਾਹ ਪਰੌਂਠਿਆਂ ਦੀ ਰੇਹੜੀ ਲਗਾਉਂਦਾ ਹੈ | ਰੋਜ਼ਾਨਾਂ ਦੀ ਤਰ੍ਹਾਂ ਅੱਜ ਵੀ ਪ੍ਰਗਟ ਸਿੰਘ ਚਾਹ ਦੇ ਕੰਮ ਦੇ ਚਲਦਿਆਂ ਸਵੇਰੇ ਜਲਦੀ ਆਪਣੀ ਰੇਹੜੀ ‘ਤੇ ਆ ਪਹੁੰਚਿਆ | ਅਚਾਨਕ ਇਸਦੀ ਨਜ਼ਰ ਨੇੜੇ ਹੀ ਪੱਧਰੀ ਹੋਈ ਜ਼ਮੀਨ ‘ਤੇ ਪੈਂਦੀ ਹੈ, ਦੇਖ ਕੇ ਪ੍ਰਗਟ ਨੂੰ ਸ਼ੱਕ ਹੁੰਦਾ ਹੈ ਕਿਓਂਕਿ ਇਹ ਥਾਂ ਕੁੱਝ ਉੱਚੀ ਨੀਵੀਂ ਸੀ |ਫੇਰ ਗੌਰ ਨਾਲ ਵੇਖਣ ਤੇ ਇਸਨੂੰ ਇੱਕ ਚਮਕਦਾ ਕਪੜਾ ਵਿਖਾਈ ਦਿੰਦਾ ਹੈ | ਫੇਰ ਜਦ ਉਹ ਕੋਲ ਜਾ ਕੇ ਜ਼ਮੀਨ ਫਰੋਲਦਾ ਹੈ ਤਾਂ ਸੀਨ ਦੇਖ ਉਸਦਾ ਰੰਗ ਉੱਡ ਜਾਂਦਾ ਹੈ |
next post
