Htv Punjabi
Punjab Video

ਤਿੰਨ ਮੁੰਡੇ ਚਾਰ ਮਿੰਟ ‘ਚ ਦੇ ਗਏ ਲੱਖਾਂ ਦੀ ਵੱਡੀ ਲੁੱਟ ਨੂੰ ਅੰਜਾਮ

ਸੀਸੀਟੀਵੀ ‘ਚ ਸਾਫ ਸਾਫ ਵੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਪੈਦਲ ਤੁਰਦੇ ਹੋਏ ਆਉਂਦੇ ਨੇ ‘ਤੇ ਇੱਕ ਦਫਤਰ ਦੇ ਅੰਦਰ ਚਲੇ ਜਾਂਦੇ ਨੇ, ਕੁੱਝ ਹੀ ਸਕਿੰਟਾਂ ਬਾਅਦ ਉਹਨਾਂ ਦਾ ਤੀਜਾ ਸਾਥੀ ਵੀ ਮੋਟਰਸਾਈਕਲ ਤੇ ਆਉਂਦਾ ਹੈ ਅਤੇ ਉਹ ਵੀ ਅੰਦਰ ਚਲਾ ਜਾਂਦਾ ਹੈ | ਫੇਰ ਪਿਸਤੌਲਾਂ ਦੀ ਨੋਕ ਤੇ ਤਿੰਨੇ ਜਣੇ ਦਫਤਰ ਅੰਦਰ ਬੈਠੇ ਦੋ ਵਿਅਕਤੀਆਂ ਦੇ ਨਾਲ ਮਾਰਕੁੱਟ ਕਰਦੇ ਨੇ ਤੇ ਧੱਕੇ ਨਾਲ ਉਹਨਾਂ ਨੂੰ ਇੱਕ ਸਾਈਡ ਤੇ ਲੈ ਜਾਂਦੇ ਨੇ |
ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਸ਼ਹਿਰ ਦੇ ਇੱਕ ਪੁਰਾਣੇ ਬਾਜ਼ਾਰ ਕੇਸਰ ਗੰਜ ਮੰਡੀ ‘ਚ ਅਰੋੜਾ ਐਂਡ ਕੰਪਨੀ ਨਾਂ ਦੀ ਫਾਰਮ ਹੈ, ਜਿਸਦਾ ਤੇਲ ਦਾ ਥੋਕ ਦਾ ਕਾਰੋਬਾਰ ਹੈ | ਜਿਸ ਕਰਕੇ 3-4 ਦਿਨਾਂ ਦੀ ਇਕੱਠੀ ਨਕਦੀ ਪੈ ਹੋਈ ਸੀ | ਬੀਤੇ ਦਿਨ ਸ਼ਾਮ ਤਕਰੀਬਨ ਸੱਤ ਵਜੇ ਦੇ ਕਰੀਬ ਫਾਰਮ ਦੇ ਮੁਲਾਜ਼ਮ ਦਫਤਰ ‘ਚ ਬੈਠੇ ਕੰਮ ਕਰ ਰਹੇ ਸਨ | ਏਨੇ ਨੂੰ ਮੋਟਰ ਸੈਕ ਤੇ ਸਵਾਰ ਹੋ ਤਿੰਨ ਲੁਟੇਰੇ ਆਉਂਦੇ ਨੇ ‘ਤੇ ਪਿਸਤੌਲ ਦੀ ਨੋਕ ‘ਤੇ ਵੱਡੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ |

Related posts

ਲਤੀਫ਼ਪੁਰੇ ਤੋਂ ਬਾਅਦ ਇਸ ਸ਼ਹਿਰ ਚ ਚੱਲਿਆ ਸਰਕਾਰ ਦਾ ਪੀਲਾ ਪੰਜਾ

htvteam

ਖੇਤ ਚ ਕਿਸਾਨ ਨੇ ਦੇਖੀ ਅਜਿਹੀ ਸ਼ੈਅ, ਪਈਆਂ ਭਾਜੜਾਂ

htvteam

ASI ਤੇ ਪੰਚਾਇਤ ਮੈਂਬਰ ਨੀ ਬਣਾਈ ਪੱਕੀ ਜੋੜੀ, ਪੁੱਠੇ ਸਿੱਧੇ ਕੰਮ ਕਰਦੇ ਫੜ੍ਹੇ

htvteam