Htv Punjabi
Punjab Video

ਬਾਥਰੂਮ ‘ਚ Room mate ਨੇ ਮੁੰਡੇ ਨਾਲ ਕਰ’ਤਾ ਵੱਡਾ ਕਾਂਡ

ਮਾਮਲਾ ਹੈ ਸ਼ਾਹਕੋਟ ਦੇ ਨੇੜਲੇ ਪਿੰਡ ਮਲਸੀਆਂ ਦਾ, ਜਿੱਥੇ ਦਾ ਰਹਿਣ ਵਾਲਾ ਪੰਜ ਭੈਣ ਭਰਾਵਾਂ ‘ਚੋਂ ਇੱਕ 38 ਸਾਲ ਦਾ ਨੌਜਵਾਨ ਹਰਦੀਪ ਸਿੰਘ ਹੈਪੀ ਰੋਜ਼ੀ ਰੋਟੀ ਦੇ ਚੱਕ ‘ਚ ਦੁਬਈ ਗਿਆ ਹੋਇਆ ਸੀ | ਹਰਦੀਪ ਦੇ 13 ਸਾਲ ਅਤੇ 8 ਸਾਲ ਦੇ ਦੋ ਮੁੰਡੇ ਨੇ | ਓਥੇ ਦੁਬਈ ‘ਚ ਹਰਦੀਪ ਦੇ ਨਾਲ ਕਮਰੇ ‘ਚ 5-6 ਨੌਜਵਾਨ ਹੋਰ ਵੀ ਰਹਿੰਦੇ ਸਨ | ਜਿਹਨਾਂ ‘ਚੋਂ ਰਾਹੋਂ ਦੇ ਇੱਕ ਨੇੜਲੇ ਪਿੰਡ ਦਾ ਨੌਜਵਾਨ ਦਿਲਾਵਰ ਸਿੰਘ ਵੀ ਇਹਨਾਂ ਦੇ ਨਾਲ ਰਹਿੰਦਾ ਸੀ |
ਬੀਤੇ ਦਿਨੀਂ ਹਰਦੀਪ ਅਤੇ ਦਿਲਾਵਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ, ਜਿਸ ਦੀ ਰੰਜਿ਼ਸ ‘ਚ ਬੀਤੀ 4 ਮਈ ਨੂੰ ਦਿਲਾਵਰ ਨੇ ਬਾਥਰੂਮ ਤੋਂ ਬਾਹਰ ਆਏ ਹਰਦੀਪ ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜੋ ਉਸ ਦੀ ਗਰਦਨ ਤੇ ਲੱਗਣ ਕਾਰਨ ਉਸ ਦੀ ਸਾਹ ਨਲੀ ਕੱਟੀ ਗਈ। ਇਹ ਦੇਖ ਓਥੇ ਮੌਜ਼ੂਦ ਸੰਦੀਪ ਸਿੰਘ ਨਾਂ ਦਾ ਨੌਜਵਾਨ ਦਿਲਾਵਰ ਨੂੰ ਰੋਕਣ ਲੱਗਾ ਤਾਂ ਉਸ ਨੇ ਸੰਦੀਪ ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਹਰਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਸੰਦੀਪ ਗੰਭੀਰ ਜਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਦਿਲਾਵਰ ਮੌਕੇ ਤੋਂ ਫਰਾਰ ਹੋ ਗਿਆ।

Related posts

ਬੱਸਾਂ ਦਾ ਸਫਰ ਕਰਨ ਵਾਲੇ ਆ ਖਬਰ ਨੂੰ ਜਰੂਰ ਧਿਆਨ ਨਾਲ ਸੁਣ ਲਓ

htvteam

ਦੇਖੋ ਕਿਵੇਂ ਟਰੱਕ ਵਾਲਾ ਮੁੰਡਾ ਕਰ ਗਿਆ ਸ਼ਰੇਆਮ ਧੱਕਾ; ਦੇਖੋ ਵੀਡੀਓ

htvteam

ਸਟੇਟ ਐਵਾਰਡ ਜੇਤੂ ਵੈਦ ਨੇ ਬਣਾਇਆ ਅਜਿਹਾ ਨੁਸਕਾ ਵੱਡੇ-ਵੱਡੇ ਡਾਕਟਰ ਹੈਰਾਨ

htvteam