ਮੇਜ ਹੇਠਾਂ ਇਸ਼ਾਰੇ ਕਰ ਕਰ ਗੁਪਤ ਕੈਮਰਾ ਦਿਖਾਉਂਦਾ ਹੋਇਆ ਇਹ ਨੌਜਵਾਨ ਤੇ ਗੁਰਦੁਵਾਰਾ ਸਾਹਿਬ ਅੰਦਰ ਇੱਕ ਸਿਆਸੀ ਪਾਰਟੀ ਦੇ ਬਲਾਕ ਪ੍ਰਧਾਨ ਵੱਲੋਂ ਕੀਤੀ ਗਈ ਸ਼ਰਮਨਾਕ ਕਰਤੂਤ ਨੂੰ ਲੈ ਕੇ ਰੋਸ ਜ਼ਾਹਿਰ ਕਰ ਰਹੇ ਕੁੱਝ ਲੋਕ |
ਪਿੰਡ ਦੇ ਲੋਕਾਂ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਆਪਣੇ ਆਪਨੂੰ ਇੱਕ ਸਿਆਸੀ ਪਾਰਟੀ ਦਾ ਬਲਾਕ ਪ੍ਰਧਾਨ ਅਤੇ ਮੌਜੂਦਾ ਵਿਧਾਇਕ ਦਾ ਦਫਤਰ ਇੰਚਾਰਜ ਅਖਵਾਉਣ ਵਾਲੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਅੰਦਰ ਜੋ ਗੰਦੀ ਕਰਤੂਤ ਨੂੰ ਅੰਜਾਮ ਦਿੱਤਾ ਹੈ ਉਹ ਸਾਰੀ ਕਰਤੂਤ ਦਫਤਰ ਦੇ ਅੰਦਰ ਗੁਪਤ ਢੰਗ ਨਾਲ ਲੱਗੇ ਇੱਕ ਸੀਸੀਟੀਵੀ ਕੈਮਰੇ ‘ਚ ਕਰ ਹੋ ਗਈ ਜੋ ਕਿ ਇਸ ਵੇਲੇ ਸੋਸਿਲਾ ਮੀਡਿਆ ਤੇ ਖੂਬ ਵਾਇਰਲ ਵੀ ਹੋ ਰਹੀ ਹੈ | ਪਹਿਲਾਂ ਦੇਖੋ ਉਹ ਸੀਸੀਟੀਵੀ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਇਹ ਮਾਮਲਾ ਹੈ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਦੇ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਦਾ ਹੈ, ਜਿੱਥੇ ਦੀ ਗਿਣਤੀ ‘ਚ ਸ਼ਰਧਾਵਾਨ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਹਰ ਹਫ਼ਤੇ ਲੱਖਾਂ ਰੁਪਏ ਦਾ ਚੜ੍ਹਾਵਾ ਚੜ੍ਹਦਾ ਹੈ।
ਕੁੱਝ ਦਿਨ ਪਹਿਲਾਂ ਇਥੇ ਗੁਰੂ ਘਰ ਦੀ ਗੋਲਕ ਦੇ ਚੜ੍ਹਾਵੇ ਦੇ ਪੈਸਿਆਂ ਦੀ ਗਿਣਤੀ ਦੇ ਦੌਰਾਨ ਇੱਕ ਸਿਆਸੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਮੌਜੂਦਾ ਵਿਧਾਇਕ ਦਾ ਦਫਤਰ ਇੰਚਾਰਜ ਅਖਵਾਉਣ ਵਾਲੇ ਵਿਅਕਤੀ ਨੇ ਜੋ ਪਾਪ ਕੀਤਾ ਸੁਣੋ ਪ੍ਰਬੰਧਕ ਕਮੇਟੀ ਦੇ ਸਾਬਕਾ ਆਗੂਆਂ ਅਤੇ ਪਿੰਡ ਵਾਸੀਆਂ ਦੀ ਜ਼ੁਬਾਨੀ |
previous post
