ਇਹ ਮਾਮਲਾ ਹੈ ਸੰਗਰੂਰ ਦਾ, ਜਿੱਥੇ ਜ਼ਿਲ੍ਹੇ ਦੇ ਖਨੌਰੀ ਇਲਾਕੇ ਦੇ ਪਿੰਡ ਮੰਡਵੀਂ ਵਿਖੇ 33 ਸਾਲ ਦੀ ਇੱਕ ਵਿਆਹੁਤਾ ਔਰਤ ਨੂੰ ਡੀਜ਼ਲ ਪਾ ਕੇ ਸਾੜਨ ਦੇ ਦੋਸ਼ ‘ਚ ਉਸਦੇ ਘਰਵਾਲੇ ਸਣੇ ਸਹੁਰਾ ਪਰਿਵਾਰ ਦੇ 5 ਮੈਂਬਰਾਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਸੀ |
ਜਿਸ ਵਿਚ ਦੋਸ਼ੀ ਪੱਖ ਯਾਨੀ ਕੁੜੀ ਦੇ ਸਹੁਰਾ ਪਰਿਵਾਰ ਨੇ ਆਹਲਾ ਅਫਸਰਾਨ ਨੂੰ ਮਾਮਲੇ ਦੀ ਤਫਤੀਸ਼ ਸਬੰਧੀ ਦਰਖ਼ਾਸਤ ਦਿੱਤੀ ਸੀ | ਜਿਸ ਨੂੰ ਦੇਖਦੇ ਹੋਏ ਪੁਲਿਸ ਮਹਿਕਮੇ ਨੇ ਇੱਕ ਸਿਟ ਬਣਾਈ ਤੇ ਉਸਦੀ ਪੜਤਾਲ ਐਸਪੀ (ਪੀਬੀਆਈ) ਸੰਗਰੂਰ ਕਰਨਵੀਰ ਸਿੰਘ ਪਾਸ ਪੈਂਡਿੰਗ ਸੀ | ਦਰਖ਼ਾਸਤ ਦੇਣ ਵਾਲਿਆਂ ਦੇ ਮੁਤਾਬਿਕ ਇਸ ਮਾਮਲੇ ਵਿਚ ਉਹਨਾਂ ਨੂੰ ਦਫਤਰ ਬੁਲਾਇਆ ਜਾਂਦਾ ਤੇ ਫਿਰ ਸਵੇਰ ਤੋਂ ਸ਼ਾਮ ਤੱਕ ਬਿਨਾ ਵਜ੍ਹਾ ਬਿਠਾ ਕੇ ਤੋਰ ਦਿੱਤਾ ਜਾਂਦਾ | ਦਰਖ਼ਾਸਤ ਕਰਨ ਵਾਲਿਆਂ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਇੱਕ ਦਿਨ ਐਸਪੀ ਦੇ ਰੀਡਰ ਏਐਸਆਈ ਦਵਿੰਦਰ ਸਿੰਘ ਨੇ ਕਿਹਾ ਕਿ ਜੇ ਕੰਮ ਕਰਵਾਉਣਾ ਹੈ ਤਾਂ ਪੈਸੇ ਲੱਗਣਗੇ | ਤੇ ਫੇਰ ਉਸਨੇ ਐਸਪੀ ਨੂੰ ਵੀ ਮਿਲਵਾ ਦਿੱਤਾ | ਸਾਢੇ ਤਿੰਨ ਲੱਖ ਦੀ ਗੱਲ ਕਰਦਿਆਂ ਤਿੰਨ ਲੱਖ ਦੀ ਵੱਢੀ ਤੇ ਜਾ ਨਿਬੜੀ | ਫੇਰ ਇੱਕ ਦਿਨ ਜਦ ਸਿਟ ਟੀਮ ਨੇ ਪਿੰਡ ਮੰਡਵੀਂ ਜਾ ਕੇ ਮੌਕਾ ਦੇਖਿਆ ਤਾਂ ਦਰਖ਼ਾਸਤ ਕਰਨ ਵਾਲਿਆਂ ਨੇ ਸਾਰੀ ਗੱਲ ਦੱਸ ਦਿੱਤੀ |
ਜਿਸ ਤੋਂ ਬਾਅਦ ਪੀਪੀਐਸ ਅਫ਼ਸਰ ਐਸਪੀ ਕਰਨਵੀਰ ਸਿੰਘ ਅਤੇ ਉਸਦੇ ਰੀਡਰ ASI ਦਵਿੰਦਰ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ਼ ਕਰ ਏ.ਐੱਸ.ਆਈ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਐੱਸ.ਪੀ ਕਰਨਵੀਰ ਫਰਾਰ ਹੈ।
