ਅੱਖਾਂ ‘ਚ ਹੰਝੂ ਭਰ ਸ਼ੋਕ ਸਭਾ ‘ਚ ਬੈਠੀ ਇਹ ਮੈਡਮ ਓਸੇ ਕਾਲਜ ਦੀ ਸਟਾਫ ਮੈਂਬਰ ਹੈ, ਜਿੱਥੇ ਸਿੱਧੂ ਮੂਸੇਵਾਲਾ ਨੇ ਆਪਣੀ ਜ਼ਿੰਦਗੀ ਦੇ ਸੁਨਿਹਰੀ ਪਲ ਬਤੀਤ ਕੀਤੇ ਸਨ | ਚਾਰ ਸਾਲ ਪੜ੍ਹਾਈ ਕਰਕੇ ਡਿਗਰੀ ਹਾਸਲ ਕੀਤੀ ਸੀ |
ਇਹ ਲੁਧਿਆਣਾ ਦਾ ਓਹੀ ਗੁਰੂ ਨਾਨਕ ਇੰਜੀਨਿਅਰਿੰਗ ਕਾਲਜ ਹੈ ਜਿੱਥੇ 2012 ਤੋਂ 2016 ਤੱਕ ਪੜ੍ਹਾਈ ਕਰਕੇ ਸਿੱਧੂ ਮੂਸੇਵਾਲਾ ਨੇ ਇਲੈਕਟ੍ਰੀਕਲ ਦੀ ਡਿਗਰੀ ਹਾਸਲ ਕੀਤੀ ਸੀ |
ਅੱਜ ਇਸ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਸ਼ਾਂਤੀ ਮਿਰਚ ਵੀ ਕੱਢਿਆ ਗਿਆ |
ਇਸ ਮੌਕੇ ਤੇ ਸਿੱਧੂ ਦੇ ਕਾਲਜ ਸਟਾਫ ਨੇ ਉਹਨਾਂ ਦੀਆਂ ਯਾਦਾਂ ਤਾਜ਼ਾ ਕਰ ਸਭ ਨੂੰ ਹੈਰਾਨ ਕਰ ਦਿੱਤਾ |
previous post