ਇਸ ਵੀਡੀਓ ‘ਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਡਰ ਦੇ ਮਾਰੇ ਪਿੱਛੇ ਝਾਕਦੇ ਝਾਕਦੇ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਛੇਤੀ ਨਾਲ ਦੁੜਕੀ ਲਗਾਉਂਦੇ ਨਜ਼ਰ ਆ ਰਹੇ ਨੇ |
ਅਸਲ ‘ਚ ਸਤਨਾਮ ਸਿੰਘ ਨਾਂ ਦਾ ਪਾਠੀ ਸਿੰਘ ਸਵੇਰੇ ਤੜਕਸਾਰ ਨਾਲ ਜਾ ਰਿਹਾ ਸੀ ਕਿ ਸੁੰਨਸਾਨ ਗਲੀ ‘ਚ ਉਸਦਾ ਟਾਕਰਾ ਤਿੰਨ੍ਹਾਤਹਿਰਬੰਦ ਬਦਮਾਸ਼ਾਂ ਨਾਲ ਹੋ ਗਿਆ |ਜਿਸ ਤੋਂ ਬਾਅਦ ਉਹਨਾਂ ਬਦਮਾਸ਼ਾਂ ਨੇ ਸਤਨਾਮ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਪਰ ਘਬਰਾਏ ਬਗੈਰ ਸਤਨਾਮ ਸਿੰਘ ਨੇ ਦਲੇਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਭੱਜਣ ਲਈ ਮਜ਼ਬੂਰ ਕਰ ਦਿੱਤਾ |
