ਇਹ ਉਹੀ ਥਾਣੇਦਾਰ ਹਰਭਜਨ ਸਿੰਘ ਏ ਜਿਸ ਦੇ ਹੱਥੋਂ ਅਚਾਨਕ ਸ਼ਹਿਰ ਦੀ ਲਿਬਰਟੀ ਮਾਰਕਿਟ ਦੀ ਇਕ ਦੁਕਾਨ ਉੱਤੇ ਗੋਲੀ ਚੱਲੀ ਸੀ ਤੇ ਜਿਸ ‘ਚ ਸੋਹਣਾ ਗੱਭਰੂ ਜਵਾਨ ਮੁੰਡੇ ਅੰਕੁਸ਼ ਦੀ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਇਨਸਾਫ ਨਾ ਮਿਲਦਾ ਦੇਖ ਅੰਕੂਸ਼ ਦੇ ਰਿਸ਼ਤੇਦਾਰਾਂ ਨੇ ਰੋਡ ਵੀ ਜਾਮ ਕੀਤਾ ਸੀ। ਜਿਸ ਤੋਂ ਬਾਅਦ ਜਾਕੇ ਪੁਲਿਸ ਨੇ ਥਾਣੇਦਾਰ ਹਰਭਜਨ ਸਿੰਘ ਨੂੰ ਕਾਨੂੰਨ ਦੀ ਜਕੜ ‘ਚ ਲਿਆ। ਕਾਨੂੰਨ ਦੇ ਸ਼ਿਕੰਜੇ ‘ਚ ਫਸਣ ਉਪਰੰਤ ਹਰਭਜਨ ਸਿੰਘ ਨੇ ਹੁਣ ਗੋਲੀ ਚੱਲਣ ਬਾਬਤ ਕੀ ਕਿਹਾ ਇਹ ਤੁਸੀਂ ਖੁਦ ਹੀ ਸੁਣ ਲਓ ਪਹਿਲਾਂ ਦੁਕਾਨ ਉੱਤੇ ਇਸ ਬੰਦੇ ਦੇ ਹੱਥੋਂ ਹੋਇਆ ਕੀ ਐ ਇਹ ਦੇਖੋ ।