ਜਿਲ੍ਹਾ ਜਲੰਧਰ ਦੇ ਭੋਗਪੁਰ ਦੇ ਅਧੀਨ ਆਉਂਦਾ ਪਿੰਡ ਚੱਕ ਜੰਡੂ, ਜਿੱਥੇ ਦਿੱਲੀ ਪੁਲਸ ਦੀ Special Counter Intelligency Team ਅਤੇ ਜਲੰਧਰ ਦਿਹਾਤੀ ਦੇ CIA ਸਟਾਫ਼ ਵੱਲੋਂ ਅਚਾਨਕ ਛਾਪੇਮਾਰੀ ਕਰ ਇੱਕ ਖਾਸ ਅਪ੍ਰੇਸ਼ਨ ਚਲਾਇਆ ਗਿਆ | ਜਿਸ ਦੌਰਾਨ ਪੁਲਿਸ ਨੇ ਇੱਕ ਨਹੀਂ ਬਲਕਿ 5-5 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੂੰ ਇੱਥੇ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਸੀ। ਪਿੰਡ ਦੇ ਪੈਟਰੋਲ ਪੰਪ ‘ਚ ਬੰਦ ਪਈ ਕੋਠੀ ‘ਚੋਂ 2 ਅਤੇ ਉਹਨਾਂ ਦੀ ਨਿਸ਼ਾਨ ਦੇਹੀ ਤੇ 3 ਹੋਰ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਨਵਾਂ ਖੁਲਾਸਾ ਇਹ ਵੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਤਾਰ ਜੁੜੇ ਹਨ।