ਮਾਮਲਾ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਦਾ ਹੈ, ਜਿੱਥੇ ਜਤਿਨ ਮਿੱਢਾ ਨਾਂ ਦੇ ਇਸ ਦਰਜ਼ੀ ਦੀ ਦੁਕਾਨ ਤੇ ਪੀੜਤ ਪੁਲਿਸ ਇੰਸਪੈਕਟਰ ਕਾਫੀ ਸਮੇਂ ਤੋਂ ਸੂਟ ਸਿਲਵਾਉਂਣ ਆਉਂਦੀ ਸੀ | ਇਸ ਵਾਰੀ ਵੀ ਜਦੋਂ ਉਹ ਆਪਣੇ ਘਰਵਾਲੇ ਨਾਲ ਸੂਟ ਸਿਲਵਾਉਣ ਆਈ ਤਾਂ ਉਸਦਾ ਘਰਵਾਲਾ ਬਾਹਰ ਕਾਰ ‘ਚ ਬੈਠ ਗਿਆ ਤੇ ਮੈਡਮ ਦੁਕਾਨ ਅੰਦਰ ਜਾ ਸੂਟ ਦੀ ਟ੍ਰਾਈ ਲੈਣ ਟ੍ਰਾਈ ਰੂਮ ‘ਚ ਚਲੀ ਗਈ | ਫੇਰ ਉਸ ਇੰਸਪੈਕਟਰ ਮੈਡਮ ਦੀ ਜਤਿਨ ਮਿੱਢਾ ਅਤੇ ਇਸਦੇ ਨੌਕਰ ਪਾਰਸ ਨੇ ਟ੍ਰਾਈ ਰੂਮ ਦੀ ਮੋਰੀ ‘ਚੋਂ ਚੋਰੀ ਚੋਰੀ ਕਪੜੇ ਬਦਲਦਿਆਂ ਦੀ ਸਾਰੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ | ਸ਼ੱਕ ਹੋਣ ਤੇ ਜਦ ਉਸਨੇ ਬਾਹਰ ਆ ਕੇ ਦੇਖਿਆ ਤਾਂ ਉਸ ਪੁਲਿਸ ਇੰਸਪੈਕਟਰ ਮੈਡਮ ਦੇ ਹੋਸ਼ ਉੱਡ ਗਏ | ਪਰ ਹੈਰਾਨਗੀ ਵਾਲੀ ਗੱਲ ਇਹ ਸੀ ਕਿ ਜਦੋਂ ਉਸਨੇ ਇਸ ਬਾਰੇ ਆਪਣੇ ਘਰਵਾਲੇ ਨੂੰ ਦੱਸਿਆ ਤਾਂ ਇਸ ਮਿੱਢੇ ਨੇ ਕਿਹਾ ਕਿ ਹੁਣ ਤਾਂ ਵੀਡੀਓ ਬਣ ਚੁੱਕੀ ਹੈ ਜੇਕਰ ਵਿਰਲਾ ਨਹੀਂ ਕਰਨੀ ਤਾਂ 20 ਹਾਜ਼ਰ ਦੇ ਦਿਓ |