ਪਹਿਲਾਂ ਪਹਿਲ ਇਹ ਤਸਵੀਰਾਂ ਦੇਖ ਸ਼ਾਇਦ ਤੁਹਾਨੂੰ ਲੱਗਾ ਹੋਏਗਾ ਕੀ ਇਹ ਤਸਵੀਰਾਂ ਕੈਨੇਡਾ ਜਾਂ ਇਟਲੀ ਜਾਂ ਫਰਾਂਸ ਦੇ ਖੇਤਾਂ ਦੀਆਂ ਹੋਣਗੀਆਂ ਤਾਂ ਇਹ ਗੱਲ ਸੁਭਾਵਿਕ ਹੀ ਐ। ਕਿਉਂਕਿ ਜੋ ਬੰਦਾ ਇੰਨ੍ਹਾਂ ਖੇਤਾਂ ‘ਚ ਜਾਂਦਾ ਤਾਂ ਉਸਨੂੰ ਵੀ ਐਵੇਂ ਹੀ ਲੱਗਦਾ ਐ। ਪਹਿਲੀਂ ਨਜ਼ਰੇ ਇਹ ਖੇਤ ਵਿਦੇਸ਼ੀ ਧਰਤੀ ਵਰਗੇ ਖੇਤਾਂ ਦਾ ਭੁਲੇਖਾ ਪਾਉਂਦੇ ਨੇ ਤੇ ਪਾਉਣ ਵੀ ਕਿਉਂ ਨਾ ਕਿਰਸਾਨ ਜਸਪ੍ਰੀਤ ਸਿੰਘ ਨੇ ਖੇਤਾਂ ‘ਚ ਮਾਹੌਲ ਹੀ ਕੈਨੇਡਾ ਵਾਲਾ ਬਣਾ ਰੱਖਿਆ ਜਿਸ ਨੂੰ ਦੇਖਣ ਲਈ ਦੂਰੋਂ ਦੂਰੋਂ ਕਿਸਾਨ ਤੇ ਵੱਡੇ ਵੱਡੇ ਅਫਸਰਾਂ ਦਾ ਮੇਲਾ ਲੱਗਿਆ ਰਹਿੰਦਾ ਐ। ਸਾਨੂੰ ਲੱਗਦੇ ਕੀ ਤਸਵੀਰਾਂ ਦੇਖ ਤੁਸੀਂ ਵੀ ਸਮਝ ਹੀ ਗਏ ਹੋਵੋਂਗੇ ਕੀ ਇਸਦਾ ਕਾਰਨ ਕੀ ਐ ਚਲੋ ਅਸੀਂ ਵੀ ਦੱਸ ਦਿੰਦੇ ਹਾਂ। ਅਸਲ ‘ਚ ਮੋਗਾ ਦੇ ਪਿੰਡ ਦੁਸਾਂਝ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ ਜਹਾਜ਼ ਰਾਹੀ ਖੇਤਾਂ ਦੀ ਤਸਵੀਰ ਬਦਲਣ ਵਾਲਾ ਬੀਜ ਲੈਕੇ ਆਇਆ ਸੀ। ਜਿਸ ਤੋਂ ਬਾਅਦ ਦੇਖਦੇ ਦੇਖਦੇ ਖੇਤਾਂ ‘ਚ ਰੌਣਕਾਂ ਲੱਗ ਗਈਆਂ। ਜਸਪ੍ਰੀਤ ਮੁਤਾਬਿਕ ਹੁਣ ਖੇਤ ‘ਚ ਮੇਲੇ ਵਰਗਾ ਮਾਹੌਲ ਹੁੰਦਾ ਐ।
previous post
