Htv Punjabi
Punjab Video

ਸ਼ਰਾਬੀਆਂ ਵਾਗੂੰ ਗੱਡੀ ਚਲਾਉਂਦੇ ਟੀਟੂ ਦਾ ਨਾਕੇ ‘ਤੇ ਪਿਆ ਪੰਗਾ

ਪੁਲਿਸ ਵਾਲੇ ਨੂੰ ਜਿੰਨ੍ਹਾਂ ਜ਼ੋਰ ਐ ਉਨ੍ਹੇ ਜ਼ੋਰ ਨਾਲ ਫੂਕ ਮਾਰਨ ਦੀ ਗੱਲ ਕਰ ਰਹੇ ਤੇ ਭਗਵੰਤ ਮਾਨ ਨੂੰ ਐਲੋਕਮੀਟਰ ‘ਚ ਫੂਕ ਮਾਰਨ ਦੀ ਟ੍ਰੇਨਿੰਗ ਦੇਣ ਦੀ ਗੱਲ ਕਰ ਰਿਹਾ ਇਹ ਐ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਵਾਲਾ ਹਾਸਰਾਸ ਪ੍ਰਦਰਸ਼ਨਕਾਰੀ ਟੀਟੂ ਬਾਣੀਆਂ ਜੋ ਗਾਹੇ-ਬਗਾਹੇ ਸੋਸ਼ਲ ਮੀਡੀਆ ਉੱਤੇ ਡਰਾਮਾ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਸੁਰਖੀਆਂ ਬਟੋਰਦਾ ਰਹਿੰਦਾ ਐ। ਮੰਗਲਵਾਰ ਵੀ ਪੁਲਿਸ ਵਾਲਿਆਂ ਨੇ ਜਦੋਂ ਸ਼ਰਾਬੀਆਂ ਵਾਗੂੰ ਡੱਕ-ਡੋਲੇ ਖਾਂਦੇ ਆਉਂਦੇ ਟੀਟੂ ਬਾਣੀਏ ਨੂੰ ਸੜਕ ਉੱਤੇ ਰੋਕਿਆ ਤਾਂ ਸਭ ਹੈਰਾਨ ਹੋ ਗਏ। ਜਦੋਂ ਐਲੋਕਮੀਟਰ ‘ਚ ਫੂਕ ਮਾਰਨ ਨੂੰ ਲੈਕੇ ਪੁਲਿਸ ਮੁਲਾਜ਼ਮ ਨਾਲ ਉਹ ਹਲਕੀ ਫੁਲਕੀ ਡਰਾਮੇਬਾਜ਼ੀ ਆਪਣੇ ਅੰਦਾਜ਼ ਮੁਤਾਬਿਕ ਕਰਨ ਲੱਗਾ।

ਜਦੋਂ ਐਲੋਕਮੀਟਰ ‘ਚ ਟੀਟੂ ਦੀ ਰਿਪੋਰਟ ਨੈਗਟਿਵ ਆਈ ਤਾਂ ਉਸਨੇ ਕੈਮਰੇ ਸਾਹਮਣੇ ਪ੍ਰਗਟਾਵਾ ਕੀਤਾ ਕੀ ਉਹ ਸ਼ਰਾਬ ਨਾਲ ਡੱਕਕੇ ਗੱਡੀ ਚਲਾਉਣ ਦਾ ਮਹਿਜ਼ ਡਰਾਮਾ ਕਰ ਰਿਹਾ ਸੀ। ਉਧਰ ਈਮਾਨਦਾਰੀ ਨਾਲ ਚੈਕਿੰਗ ਕਰਨ ਵਾਲੇ ਪੁਲਿਸ ਅਧਿਕਾਰੀ ਤੋਂ ਸੁਣੋ ਮੌਕੇ ਉੱਤੇ ਟੀਟੂ ਨੂੰ ਕਿਸ ਹਾਲਤ ‘ਚ ਦੇਖਦੇ ਚੈਕਿੰਗ ਕੀਤੀ ਗਈ ਸੀ।

ਸੋ ਫਿਲਹਾਲ ਇਸ ਵੀਡੀਓ ਤੋਂ ਬਾਅਦ ਜਿੱਥੇ ਟੀਟੂ ਬਾਣੀਆ ਫੇਰ ਸੁਰਖੀਆਂ ‘ਚ ਆ ਚੁੱਕਾ ਐ ਤਾਂ ਇਸ ਨਾਲ ਇਹ ਵੀ ਪਤਾ ਲੱਗਾ ਐ ਕੀ ਲੁਧਿਆਣਾ ਪੁਲਿਸ ਵਾਕਿਏ ਕੀ ਸਰਤਰਕ ਐ।

Related posts

ਦੇਖੋ ਕਿਵੇਂ ਇਕ ਸਰਕਾਰੀ ਫਰਮਾਨ ਨੇ ਪੂਰਾ ਸ਼ਹਿਰ ਕੀਤਾ ਹੈਰਾਨ

htvteam

ਆਹ ਸੁਣ ਲਓ ਜੀ ਦਿੱਲੀ ਦਰਬਾਰ ਦੇ ਹੁਕਮ ਤੋਂ ਬਾਅਦ ਹੀ ਹੁੰਦੇ ਨੇ ਪੰਜਾਬ ਦੇ ਫੈਸਲੇ

htvteam

ਹੁਣੇ ਹੁਣੇ ਹਾਈ ਕੋਰਟ ਚ ਪੈ ਗਈਆਂ ਵਕੀਲਾਂ ਸਣੇ ਲੋਕਾਂ ਨੂੰ ਭਾਜੜਾਂ

htvteam

Leave a Comment