ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਗਾਉਣਾ ਅੱਜ ਦੇ ਸਮੇਂ ‘ਚ ਟਰੈਂਡ ਜੇਹਾ ਆ ਗਿਆ ਹੈ,,,ਕਿਉਕਿ ਕੋਈ ਵੀ ਮੁੱਦਾ ਹੋਵੇ ਜਾਂ ਕੋਈ ਕੰਮ, ਕਰਵਾਉਣ ਦੇ ਲਈ ਧਰਨਾ ਜਰੂਰੀ ਹੋ ਗਿਆ,, ਜਾਂ ਸਿੱਧਾ ਪੰਜਾਬ ਨੂੰ ਕਹਿ ਲਓ ਧਰਨਿਆਂ ਦਾ ਸੂਬਾ,,,,ਦਰਅਸਲ ਖਬਰ ਆ ਜਿਹੜੀ ਉਹ ਲਹਿਰਾਗਾਗਾ ਦੇ ਪਿੰਡ ਬੱਲਰਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਬਿਜਲੀ ਬਿਲ ਦਾ ਜੁਰਮਾਨਾ ਵਸੂਲਣ ਆਏ ਮੁਲਾਜ਼ਮਾਂ ਦਾ ਘਿਰਾਓ ਕੀਤਾ ਗਿਆ,,,ਅਤੇ ਕਿਸਾਨਾਂ ਨੇ ਰੋਸ਼ ਵਜੋ ਜੰਮਕੇ ਪ੍ਰਦਰਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਆਗੂਆਂ ਦਾ ਕਹਿਣਾ ਬਿਜਲੀ ਬੋਰਡ ਵਲੋ ਜਦੋ ਤੱਕ ਲੱਗਿਆ ਜੁਰਮਾਨਾ ਮੁਆਫ ਨਹੀਂ ਕੀਤਾ ਗਿਆ ਉਨਾਂ ਸਮਾਂ ਅਸੀ ਪ੍ਰਦਰਸ਼ਨ ਕਰਦੇ ਰਹਾਂਗੇ,,, ਅਤੇ ਉਨ੍ਹਾਂ ਦੇਰ ਤੱਕ ਅਧਿਕਾਰੀਆਂ ਦਾ ਘਿਰਾਓ ਜਾਰੀ ਰਹੇਗਾ।
ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵਲੋਂ ਬੀਤੇ ਦਿਨੀ ਮੁਨਕ ਦਫਤਰ ਦਾ ਘਿਰਾਓ ਕੀਤਾ ਗਿਆ ਸੀ ਕਿਉਕਿ ਕਿਸਾਨਾਂ ਦਾ ਇਲਜ਼ਾਮ ਹੈ ਉਨਾਂ ਨੂੰ ਬਿਜਲੀ ਦੇ ਪਾਵਰ ਵੱਧ ਹੋਣ ਦੇ ਨਾਮ ਹੇਠ ਜੁਰਮਾਨੇ ਪਾਏ ਗਏ ਜੋ ਬਿਲਕੁਲ ਨਜਾਇਜ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦਾ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦਾ ਗੱਲਬਾਤ ਜਰੀਏ ਕੀ ਹੱਲ ਨਿਕਲਦਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..