Htv Punjabi
Punjab Video

ਦੁਨੀਆ ਦਾ ਸਭ ਤੋਂ ਅਮੀਰ ਮੁੰਡਾ ਚਲਾਉਂਦੈ ਈ-ਰਿਕਸ਼ਾ

ਗੁਰਦਾਸ ਮਾਨ ਦਾ ਇਕ ਗੀਤ ਐ ਦਿਲ ਹੋਣਾ ਚਾਹੀਦਾ ਐ ਜਵਾਨ ਉਮਰਾਂ ‘ਚ ਕੀ ਰੱਖਿਐ…ਜੇਕਰ ਇਸ ਗੀਤ ਨੂੰ ਐਵੇਂ ਬਣਾ ਲਈਏ ਕੀ ਦਿਲ ਹੋਣਾ ਚਾਹੀਦੈ ਅਮੀਰ ਪੈਸਿਆਂ ‘ਚ ਕੀ ਰੱਖਿਐ ਤਾਂ ਇਹ ਕਹਾਵਤ ਦੁਨੀਆ ਦੇ ਦਿਲ ਦੇ ਸਭ ਤੋਂ ਅਮੀਰ ਇਸ ਈ-ਰਿਕਸ਼ਾ ਚਾਲਕ ਉੱਤੇ ਬਿਲਕੁੱਲ ਸਹੀ ਢੁੱਕੇਗਾ। ਹੁਣ ਤੁਸੀਂ ਸੋਚਦੇ ਹੋਵੇਗੇ ਭਲਾ ਇਹ ਈ-ਰਿਕਸ਼ਾ ਚਲਾਉਣ ਵਾਲਾ ਮੁੰਡਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੋਕੇ ਫੇਰ ਰਿਕਸ਼ਾ ਕਿਉਂ ਚਲਾ ਰਿਹਾ ਤਾਂ ਜ਼ਰਾ ਆਪਣੀ ਸੋਚ ਗੇ ਘੋੜਿਆਂ ਨੂੰ ਇੱਥੇ ਹੀ ਲਗਾਮ ਲਗਾਓ। ਅਸਲ ‘ਚ ਇਹ ਮੁੰਡਾ ਕਿਰਾਏ ਉੱਤੇ ਈ-ਰਿਕਸ਼ਾ ਲੈਕੇ ਗੁਰਦਾਸਪੁਰ ‘ਚ ਅੰਗਹੀਣ ਅਤੇ ਬਜ਼ੁਰਗ ਲੋਕਾਂ ਨੂੰ ਮੁਫਤ ਮੰਜ਼ਿਲ ਤੱਕ ਪਹੁੰਚਾਉਂਦਾ ਐ। ਇਸ ਲਈ ਲੋਕ ਇਸਨੂੰ ਦੁਨੀਆ ਦਾ ਸਭ ਤੋਂ ਦਿਲ ਦਾ ਸਭ ਤੋਂ ਅਮੀਰ ਬੰਦਾ ਕਹਿੰਦੇ ਨੇ।

ਹੋਰ ਤਾਂ ਹੋਰ ਜਿਸ ਸ਼ਖਸ ਤੋਂ ਕਿਰਾਏ ਉੱਤੇ ਲੈਕੇ ਇਹ ਈ-ਰਿਕਸ਼ਾ ਚਲਾ ਰਿਹੈ ਉਹ ਸ਼ਖਸ ਵੀ ਸਖਵਿੰਦਰ ਨੂੰ ਪੂਰਾ ਸਹਿਯੋਗ ਦੇ ਰਿਹੈ ਤੇ ਬਾਬੇ ਤਾਂ ਸੁਖਵਿੰਦਰ ਦੇ ਫੈਨ ਨੇ।

ਸੋ ਜੇਕਰ ਤੁਹਾਨੂੰ ਗੁਰਦਾਸਪੁਰ ‘ਚ ਇਹ ਈ-ਰਿਕਸ਼ੇ ਵਾਲਾ ਮਿਲੇ ਤਾਂ ਕਿਸੇ ਹੋਰ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਇਸਨੂੰ ਜ਼ਰੂਰ ਕਿਰਾਇਆ ਆਪਣੇ ਕੋਲੋਂ ਦੇ ਦਿਆ ਕਰੋ ਤੇ ਇਸਦੇ ਨੇਕ ਕੰਮ ‘ਚ ਹਿੱਸੇਦਾਰ ਬਣੋ। ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੰਚਾਂ ਨੇ ਮਿਲਕੇ ਪਾਇਆ ਸਰਪੰਚ ਦੀ ਮੌਤ ਦਾ ਮਤਾ? ਦੇਖੋ ਸਰਪੰਚੀ ਲਈ ਦੁਨੀਆਂ ਕਿੱਧਰ ਨੂੰ ਤੁਰ ਪਈ, ਪਿੰਡ ਦੇ ਕ੍ਰਿਮੀਨਲ ਪੰਚਾਂ ਦੀ ਦਿਲ ਦਹਿਲਾਊ ਕਹਾਣੀ  

Htv Punjabi

ਗੁਰੂ ਦੀ ਨਗਰੀ ਚ ਆਹ ਕੀ ਹੋਇਆ ?

htvteam

ਆਹ ਪਨੀਰ ਖਾਣ ਨਾਲ ਸ਼ੂਗਰ ਹੋਣ ਦੀ ਟੈਨਸ਼ਨ ਨੀਂ ਰਹਿੰਦੀ

htvteam

Leave a Comment