Htv Punjabi
Punjab Video

ਅਜਨਾਲੇ ਕਾਂਡ ਵਾਂਗ ਲੋਕਾਂ ਨੇ ਕਰਤਾ ਪੁਲਿਸ ਤੇ ਹਮਲਾ, ਚੱਲੇ ਗੰਡਾਸੇ ਤੇ ਡਾਗਾਂ, ਗੱਡੀਆਂ ਦੀ ਕੀਤੀ ਭੰਨਤੋੜ

ਸੂਬੇ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਮਨਾਂ ਚੋਂ ਕਨੂੰਨ ਦਾ ਡਰ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ। ਕਿ ਹੁਣ ਲੋਕ ਪੁਲਿਸ ਦੀ ਵੀ ਲਿਹਾਜ਼ ਨਹੀਂ ਕਰ ਰਹੇ ਤਾਜਾ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬ ਵਾਲਾ ਤੋਂ ਸਾਹਮਣੇ ਆਇਆ ਹੈ। ਐਕਸਾਈਜ਼ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਹਬੀਬ ਵਾਲਾ ਵਿੱਚ ਜਗੀਰ ਸਿੰਘ ਨਾਮਕ ਵਿਅਕਤੀ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ। ਜਿਸਦੇ ਘਰ ਐਕਸਾਈਜ਼ ਵਿਭਾਗ ਵੱਲੋਂ ਰੇਡ ਕੀਤੀ ਗਈ ਤਾਂ ਉਥੇ ਮਾਹੌਲ ਇਹਨਾਂ ਗਰਮਾ ਗਿਆ ਕਿ ਸ਼ਰਾਬ ਤਸਕਰਾਂ ਨੇ ਐਕਸਾਈਜ਼ ਵਿਭਾਗ ਦੀ ਟੀਮ ਤੇ ਡਾਂਗਾਂ ਗੰਡਾਸਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ , ਇਥੋਂ ਤੱਕ ਕਿ ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਹੋਰ ਪੁਲਿਸ ਬੁਲਾ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ , ਪਰ ਇਨਾਂ ਲੋਕਾਂ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਉਨਾਂ ਨਾਲ ਧੱਕਾ ਕੀਤਾ ਐ ,,,,,

ਉਧਰ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰੇਡ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਪਾੜੀ ਗਈ ਹੈ। ਅਤੇ ਹਥਿਆਰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਹੈ। ਕਿ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਫਿਰੋਜ਼ਪੁਰ ਦੇ ਥਾਣਾ ਸਦਰ ਵਿੱਚ ਲਿਆਂਦਾ ਗਿਆ ਹੈ। ਜਿਥੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।

ਜੇਕਰ ਇਹ ਤਸਕਰ ਗੁੰਡੇ ਲੋਕ ਪੁਲਿਸ ਤੇ ਇੰਝ ਜਾਨਲੇਵਾਂ ਹਮਲਾ ਕਰ ਸਕਦੇ ਨੇ ਫਿਰ ਆਮ ਆਦਮੀ ਕਿਨਾਂ ਕੂ ਸੁਰੱਖਅਤ ਹੈ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਐ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੜਾਕੇ ਦੀ ਠੰਡ ਨੇ ਲੋਕਾਂ ਦੇ ਸਰੀਰ ਬਣਾਏ ਬਰਫ

htvteam

ਪੰਜਾਬ ਚੋਣਾਂ 2022: ਆਮ ਆਦਮੀ ਪਾਰਟੀ ਨੇ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ

htvteam

ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਫ਼ਿਲਮੀ ਸਟਾਇਲ ‘ਚ ਕੀਤੀ ਚੈਕਿੰਗ

htvteam

Leave a Comment