ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਸ਼ਹਿਰ ਜਲੰਧਰ ਦੇ ਇਲਾਹਾਬਾਦ ਬੈਂਕ ਦੀਆਂ ਨੇ। ਜਿਥੇ ਇਕ ਬਜ਼ੁਰਗ ਸ਼ਾਤਿਰ ਬੰਦੇ ਦੀ ਠੱਗੀ ਦਾ ਸ਼ਿਕਾਰ ਹੋ ਗਿਆ, ਦਰਅਸਲ ਹੋਇਆ ਇੰਝ ਕਿ ਇਕ ਕਾਰੋਬਾਰੀ ਬਜ਼ੁਰਗ ਬੈਂਕ ਦੇ ਵਿੱਚ ਚਾਰ ਲੱਖ ਰੁਪਏ ਜਮ੍ਹਾ ਕਰਾਉਣ ਆਇਆ ਸੀ ਪਰ ਉਸ ਵਖਤ ਉਸ ਕੋਲ ਇਕ ਵਿਅਕਤੀ ਆਉਂਦਾ ਜੋ ਉਸ ਨੂੰ ਬੈਂਕ ਮੁਲਾਜ਼ਮ ਕਹਿ ਕੇ ਪੈਸੇ ਖੁਦ ਜਮਾ ਕਰਾਉਣ ਲਈ ਬੋਲਦਾ ਤਾਂ ਬਜ਼ੁਰਗ ਵਲੋਂ ਯਕੀਨ ਕਰਕੇ ਉਸ ਨੂੰ ਪੈਸੇ ਦੇ ਦਿੱਤੇ ਜਾਂਦੇ ਨੇ ਤੇ ਬਾਅਦ ਚ ਉਹ ਵਿਅਕਤੀ ਪੈਸੇ ਲੈ ਕੇ ਬੈਂਕ ਚੋਂ ਰਫੂ ਚੱਕਰ ਹੋ ਗਿਆ।
ਇਸ ਮਾਮਲੇ ਚ ਪੁਲਿਸ ਵਲੋਂ ਸੀਸੀਵੀਟੀ ਚੈਕ ਕਰੇ ਜਾ ਰਹੇ ਨੇ ਜਿਸ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਉਸ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ।
ਅਜਿਹੇ ਮਾਮਲੇ ਹਰ ਦਿਨ ਸਾਹਮਣੇ ਆ ਰਹੇ ਨੇ ਜਿਥੇ ਲੋਕ ਠੱਗੀਆਂ ਦੇ ਸ਼ਿਕਾਰ ਹੋ ਰਹੇ ਨੇ। ਕਈ ਲੋਕ ਆਨਲਾਈਨ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਕਈ ਲੋਕ ਏਸੇ ਤਰਾਂ ਚੋਰਾਂ ਠੱਗਾਂ ਦਾ ਸ਼ਿਕਾਰ ਹੋ ਰਹੇ ਨੇ। ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….