Htv Punjabi
Punjab Video

ਸੋਸ਼ਲ ਮੀਡੀਆ ‘ਤੇ ਫੁਕਰੀਆਂ ਮਾਰਨ ਵਾਲੇ ਹੋ ਜਾਣ ਸਾਵਧਾਨ !

ਅਜਨਾਲਾ ਚ ਫੁਕਰਿਆਂ ਨੂੰ ਮਾਮੂਲੀ ਗੱਲ ਕਾਰਨ ਟਾਈਮ ਪਾਉਣ ਅਤੇ ਸੋਸ਼ਲ ਮੀਡੀਆ ਤੇ ਰੀਲ ਬਣਾਉਣੀ ਉਸ ਸਮੇਂ ਮਹਿੰਗੀ ਪਈ ਜਦੋਂ ਥਾਣਾ ਮੁਖੀ ਨੇ ਦੋਸ਼ੀਆਂ ਨੂੰ ਕਾਬੂ ਕਰ ਤੁਰੰਤ ਜੇਲ ਭੇਜ ਦਿੱਤਾ ਅਤੇ ਨਾਲ ਹੀ ਅਜਿਹੀਆਂ ਫੁੱਕਰਪੰਤੀਆਂ ਕਰਨ ਵਾਲਿਆ ਨੂੰ ਸਖ਼ਤ ਸਬਦਾਂ ਵਿਚ ਤਾੜਨਾ ਕੀਤੀ।

ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੇ ਮੁਖੀ ਇੰਸਪੈਕਟਰ ਮੁਖਤਾਰ ਸਿੰਘ ਨੇ ਕਿਹਾ ਕਿ ਪਿੰਡ ਭੂਤਨਪੂਰੇ ਵਿਖੇ ਛੱਪੜ ਦੇ ਝਗੜੇ ਨੂੰ ਲੈਕੇ ਆਪਣੇ ਆਪ ਨੂੰ ਪ੍ਰਧਾਨ ਅਖਵਾਉਣ ਵਾਲੇ ਕੁਝ ਲੋਕਾਂ ਦਾ ਝਗੜਾ ਹੋਇਆ ਸੀ ਜਿਸ ਸਬੰਧੀ ਉਹਨਾਂ ਅਜਨਾਲਾ ਦੀ ਦਾਣਾ ਮੰਡੀ ਵਿਚ ਕੁਝ ਫੁਕਰਿਆਂ ਟਾਈਮ ਪਾਕੇ ਬੁਲਾਇਆ ਸੀ ਅਤੇ ਸੋਸ਼ਲ ਮੀਡੀਆ ਤੇ ਰੀਲ ਬਣਾ ਕੇ ਪਾਈਆਂ ਸਨ ਜਿਸ ਤੋਂ ਬਾਅਦ ਓਹਨਾ ਵਲੋਂ ਤੁਰੰਤ ਕਾਰਵਾਈ ਕਰਦੇ ਉਹਨਾਂ ਨੂੰ ਮੌਕੇ ਤੋਂ ਖਦੇੜਿਆ ਗਿਆ ਅਤੇ ਕੁਲ 35 ਵਿਅਕਤੀਆਂ ਤੇ ਮਾਮਲਾ ਦਰਜ ਕਰ ਤਿਨ ਨੂੰ ਅਦਾਲਤ ਚ ਪੇਸ਼ ਕਰ ਜੇਲ ਭੇਜ ਦਿੱਤਾ। ਉਹਨਾਂ ਹੋਰਨਾਂ ਹੁਲੜਬਾਜਾਂ , ਸ਼ਰਾਰਤੀ ਅਨਸਰਾਂ ਅਤੇ ਨੌਜਵਾਨਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਕਿਸੇ ਪਿੱਛੇ ਲਗ ਆਪਣਾ ਭਵਿੱਖ ਖਰਾਬ ਨਾ ਕਰਨ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਮੁੱਖ ਮੰਤਰੀ ਦੀ ਭੈਣ ਨੇ ਅਨਾਜ ਮੰਡੀ ‘ਚ ਝੋਨੇ ਦੀ ਖਰੀਦ ਦਾ ਕੀਤਾ ਉਦਘਾਟਨ

htvteam

ਇਸ ਤਰੀਕੇ ਨਾਲ ਖਾਧਾ ਕੜਾਹ ਪ੍ਰਸਾਦ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ, ਸਮਝੋ ਤਰੀਕਾ

htvteam

ਗੁਆਂਢੀਆਂ ਨਾਲ ਕਿੜ ਕੱਢਣ ਦਾ ਰਾਹ, ਦੇਖੋ ਇਸ ਬੰਦੇ ਨੂੰ ਕਿਵੇਂ ਪਿਆ ਮਹਿੰਗਾ

htvteam

Leave a Comment