Htv Punjabi
Punjab Video

ਮਾਛੀਵਾੜਾ ਸਾਹਿਬ ਦੇ ਜੰਗਲਾਂ ਚ ਸਰਦਾਰ ਨੌਜਵਾਨ ਨਾਲ ਵਾਪਰਿਆ ਭਾਣਾ

ਜਿਹੜੇ ਪੁੱਤਾਂ ਨੂੰ ਮਾਵਾਂ ਸੁੱਖਾਂ ਸੁੱਖ ਕੇ ਲੈਂਦੀਆਂ ਨੇ ਅੱਜ ਓਹਨਾ ਪੁੱਤਾਂ ਦੇ ਸਿਰਾਂ ਤੋਂ ਪਾਣੀ ਵਾਰਕੇ ਪਾਣੀ ਪੀਣ ਨੂੰ ਮਾਵਾਂ ਤਰਸਦੀਆਂ ਨੇ,,ਜਦੋਂ ਭਰੀ ਜਵਾਨੀ ਚ ਆਪਣੇ ਪੁੱਤ ਦੀ ਮੌਤ ਤੇ ਵੈਣ ਪਾਉਣੇ ਪੈਣ,, ਜੰਗਲਾਂ ਚ ਮੁੱਦਾ ਪੈ ਇਹ ਸਰਦਾਰ ਨੌਜਵਾਨ ਆਪਣੇ ਮਾਪਿਆਂ ਨੂੰ ਉਮਰਾਂ ਦਾ ਰੋਣਾ ਦੇ ਗਿਆ,,ਜਿਸਦੀ ਵੀਡਿਓ ਤੁਹਾਨੂੰ ਦਿਖਾਉਂਦੇ ਹਾਂ,,,,,,,

ਦਸ ਦਈਏ ਕੇ ਮਾਛੀਵਾੜਾ ਸਾਹਿਬ ‘ਚ ਜੰਗਲ ਦੇ ਵਿਚਕਾਰ ਕਬਰਸਤਾਨ ‘ਚੋਂ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਬਾਂਹ ‘ਤੇ ਸਰਿੰਜ ਲੱਗੀ ਹੋਈ ਸੀ। ਜਿਸ ਕਾਰਨ ਸ਼ੱਕ ਹੈ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮਰਨ ਵਾਲੇ ਦੀ ਪਛਾਣ 22 ਸਾਲਾ ਕੁਲਦੀਪ ਸਿੰਘ ਵਾਸੀ ਪਿੰਡ ਮਾਣੇਵਾਲ ਵਜੋਂ ਹੋਈ। ਉਹ ਕੰਬਾਈਨ ਡਰਾਈਵਰ ਸੀ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦੋ ਘੰਟੇ ਬੀਤ ਜਾਣ ’ਤੇ ਵੀ ਉਨ੍ਹਾਂ ਨੂੰ ਲਾਸ਼ ਨਹੀਂ ਦਿਖਾਈ ਗਈ।

ਧਾਰਮਿਕ ਅਸਥਾਨ ਦੇ ਸੇਵਾਦਾਰ ਗੁਰਦਾਸ ਨੇ ਦੱਸਿਆ ਕਿ ਕਾਫੀ ਦੂਰ ਜਾ ਕੇ ਜੰਗਲ ਬਣਿਆ ਹੋਇਆ ਹੈ। ਇੱਥੇ ਹਰ ਰੋਜ਼ ਨੌਜਵਾਨ ਨਸ਼ਾ ਕਰਨ ਲਈ ਆਉਂਦੇ ਹਨ। ਇਸ ਨੌਜਵਾਨ ਦੀ ਲਾਸ਼ ਦੀ ਸੂਚਨਾ ਲੱਕੜ ਇਕੱਠੀ ਕਰਨ ਆਈਆਂ ਲੜਕੀਆਂ ਨੇ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਗਿਆ ਹੈ।

ਇੱਕ ਪਾਸੇ ਸਰਕਾਰਾਂ ਵੱਲੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੀ ਦਾਅਵੇ ਕੀਤੇ ਜਾਂਦੇ ਨੇ। ਪਰ ਦੂਜੇ ਪਾਸੇ ਆਏ ਦਿਨ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਜਾ ਰਹੀਆਂ ਨੇ,, ਨਸ਼ੇ ਨੇ ਪੰਜਾਬ ਦੀ ਨੌਜਵਾਨੀ ਡੋਬਕੇ ਰੱਖ ਦਿੱਤੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਦੋਂ ਰੈਸਟੋਰੈਂਟ ਚ ਮੁੰਡੇ ਨੇ ਯਾਰਾਂ ਨੂੰ ਦਿੱਤੀ ਬਰਥਡੇ ਪਾਰਟੀ ਖਾਣ ਲੱਗੇ ਦਾਲ ਚੋਂ ਨਿਕਲੀ ਅਜਿਹੀ ਸ਼ੈਅ

htvteam

ਹਸਪਤਾਲ ਤੋਂ ਬੱਚਾ ਚੋਰੀ ਕਰਨ ਦਾ ਮਾਮਲਾ: ਕਿਰਾਈ ਦੀ ਕੁੱਖ ਤੋਂ ਲੈ ਕੇ ਗੰਦੇ ਕੰਮਾਂ ਨੂੰ ਅਨਜਾਮ ਦਿੰਦੀ ਸੀ ਮੁਲਜ਼ਮ

htvteam

ਸੜਕ ਪਾਰ ਕਰਨ ਲੱਗਿਆ ਭੁੱਲਕੇ ਵੀ ਨਾ ਕਰਿਓ ਆਹ ਗਲਤੀ

htvteam

Leave a Comment