ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੈਡੀਕਲ ਚੈਕਅੱਪ ਲਈ ਬਠਿੰਡਾ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਉਸੇ ਟੈਸਟ ਕਰਵਾਉਣ ਉਪਰੰਤ ਵਾਪਿਸ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਮੈਡੀਕਲ ਸੁਪਰਡੈਂਟ ਡਾ. ਸ਼ਿਲੇਖ ਮਿੱਤਲ ਨੇ ਦੱਸਿਆ ਕਿ ਲਾਰੇਂਸ ਬਿਸ਼ਨੋਈ ਦੀ MRI ਕਰਵਾਈ ਗਈ ਨਾਲ ਹੀ ਉਸਦੇ ਬਲੱਡ ਸੈਪਲ ਟੈਸਟ ਕਰਵਾਏ ਗਏ ਜਿਨ੍ਹਾਂ ਦੀ ਰਿਪੋਰਟ ਬਿਲਕੁੱਲ ਸਹੀ ਆਈ ਹੈ,,,,
ਦਸ ਦੇਈਏ ਕੇ 11 ਜੁਲਾਈ ਨੂੰ ਤੇਜ਼ ਬੁਖਾਰ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਹਸਪਤਾਲ ਤੋਂ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਸੀ ਜਿਥੇ ਉਸਨੂੰ ਕਰੀਬ ਪੰਜ ਦਿਨ ਦਾਖਿਲ ਕਰ ਇਲਾਜ ਕੀਤਾ ਗਿਆ ਅਤੇ ਸਿਹਤ ਚ ਸੁਧਾਰ ਆਉਣ ਤੋਂ ਬਾਅਦ 15 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦੇਕੇ ਵਾਪਿਸ ਬਠਿੰਡਾ ਭੇਜਿਆ ਗਿਆ ਸੀ ਅਤੇ ਅੱਜ ਇੱਕ ਵਾਰ ਮੁੜ ਤੋਂ ਰੁਟੀਨ ਚੈਕਅੱਪ ਲਈ ਇਸਨੂੰ ਦੋਬਾਰਾਂ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ।,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..