Htv Punjabi
Punjab Video

ਨਿਹੰਗ ਸਿੰਘ ਬਾਰੇ ਲੜਕੀਆਂ ਦੇ ਖੁਲਾਸੇ

ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਿਹੰਗ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਇੱਕ ਨਿੱਜੀ ਹੋਟਲ ਵਿੱਚ ਦੇਹ ਵਪਾਰ ਦੇ ਧੰਦੇ ਦਾ ਇਲਜ਼ਾਮ ਲਾਕੇ ਕੁੜੀਆਂ ਦੀ ਕੁੱਟਮਾਰ ਕੀਤੀ। ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਉਦੋਂ ਆ ਗਿਆ ਜਦੋਂ ਕੁੜੀਆਂ ਨੇ ਨਿਹੰਗ ਸਿੰਘ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਉੱਥੇ ਦੂਸਰੇ ਪਾਸੇ ਨਿਹੰਗ ਸਿੰਘ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਇੱਕ ਵੀਡੀਓ ਦੇ ਵਿੱਚ ਨਿਹੰਗ ਸਿੰਘ ਨੇ ਮੁਆਫੀ ਵੀ ਮੰਗੀ ਹੈ ਅਤੇ ਪੁਲਸ ਮੁਲਾਜ਼ਮਾਂ ਨੇ ਬਹਿਸ ਵੀ ਕਰਦਾ ਨਜ਼ਰ ਆਇਆ।

ਉੱਥੇ ਹੀ ਜਿਹੜੀਆਂ ਲੜਕੀਆਂ ਦੇ ਨਾਲ ਨਿਹੰਗ ਸਿੰਘ ਨੇ ਕੁੱਟਮਾਰ ਕੀਤੀ। ਉਨ੍ਹਾਂ ਨੇ ਮੀਡਿਆ ਦੇ ਸਾਹਮਣੇ ਹੋਸ਼ ਉਡਾਊ ਖੁਲਾਸੇ ਕਰ ਦਿੱਤੇ,, ਅਤੇ ਨਿਹੰਗ ਸਿੰਘ ਤੇ ਗੰਭੀਰ ਇਲਜਾਮ ਲਗਾਏ ਨੇ।

ਨਿਹੰਗ ਸਿੰਘਾਂ ਨੇ ਜਦੋਂ ਦੇਹ ਵਪਾਰ ਦੇ ਧੰਦੇ ਨੂੰ ਲੈਕੇ ਕਥਿਤ ਥਾਂ ਉੱਤੇ ਛਾਪੇਮਾਰੀ ਕੀਤੀ ਤਾਂ ਹੋਟਲ ਦੇ ਮਾਲਕ ਸਮੇਤ ਮਹਿਲਾਵਾਂ ਨੂੰ ਵੀ ਘੇਰ ਲਿਆ। ਇਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਪੁਲਿਸ ਨੂੰ ਬੁਲਾਉਣ ਦੀ ਬਜਾਏ ਖੁੱਦ ਹੀ ਕੁੜੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਜਿਸ ਤਰ੍ਹਾਂ ਕਿਸੇ ਵੀ ਕ੍ਰਾਈਮ ਤੋਂ ਬਾਅਦ ਪੁਲਿਸ ਮਾਮਲੇ ਦਾ ਖਰੜਾ ਤਿਆਰ ਕਰਕੇ ਰਿਪੋਰਟ ਦਰਜ ਕਰਦੀ ਹੈ ਉਸੇ ਤਰ੍ਹਾਂ ਸਾਰਾ ਕੰਮ ਇਸ ਘਟਨਾ ਦੌਰਾਨ ਵੀ ਹੋਇਆ, ਫਰਕ ਸਿਰਫ ਇੰਨਾ ਸੀ ਕਿ ਇੱਥੇ ਇਹ ਸਾਰਾ ਕੰਮ ਪੁਲਿਸ ਨਹੀਂ ਸਗੋਂ ਕਾਨੂੰਨ ਨੂੰ ਹੱਥ ਵਿੱਚ ਲੈਕੇ ਨਿਹੰਗ ਸਿੰਘ ਖੁੱਦ ਕਰਦੇ ਨਜ਼ਰ ਆਏ। ਦੂਜੇ ਪਾਸੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਤੁਹਾਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ। ਤੁਹਾਡੀਆਂ ਅਕਸਰ ਵੀਡੀਓ ਸਾਹਮਣੇ ਆਏ ਨੇ ਕਿ ਤੁਸੀਂ ਹਰ ਇੱਕ ਦੀ ਕੁੱਟਮਾਰ ਕਰਦੇ ਓ। ਜੇਕਰ ਕੋਈ ਮਾਮਲਾ ਸਾਮਣੇ ਆਉਂਦਾ ਤਾਂ ਸਾਨੂੰ ਨਾਲ ਲਿਜਾਇਆ ਜਾਵੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸ਼ਹਿਰ ਚ ਕੰਬੀਆਂ ਲੋਕਾਂ ਦੀਆਂ ਲੱਤਾਂ

htvteam

ਆਹ ਬੰਦਿਆਂ ਨੂੰ ਆਏ ਅਜਿਹੇ ਅਜੀਬੋ ਗਰੀਬ ਫੋਨ, ਸੁਣਦੇ ਸਾਰ ਕੰਬੀਆ ਲੱਤਾਂ

htvteam

ਨਹੀਂ ਰਹੇ ਬਾਪੂ ਸੂਰਤ ਸਿੰਘ

htvteam

Leave a Comment