Htv Punjabi
Punjab Video

ਸੁਪਰੀਮੋ ਕੇਜਰੀਵਾਲ ਦੀ ਭੈਣ ਨੂੰ ਲਿਆ ਹਿਰਾਸਤ ‘ਚ

ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਪੁਲਿਸ ਨੇ ਘਰੋਂ ਹਿਰਾਸਤ ‘ਚ ਲੈ ਲਿਆ ਹੈ। ਅੰਮ੍ਰਿਤਸਰ ‘ਚ ਹੋਣ ਵਾਲੇ ਰਾਜ ਪੱਧਰੀ ਸਮਾਗਮ ‘ਚ ਭੀੜ ਕਰਨ ਤੇ ‘ਆਪ’ ਵਰਕਰਾਂ ਨੂੰ ਪਹੁੰਚਾਉਣ ਲਈ ਪ੍ਰਿੰਸੀਪਲਾਂ ਤੇ ਪੀਆਰਟੀਸੀ ਇੰਸਪੈਕਟਰਾਂ ਨੂੰ ਜਿੱਥੇ ਹੁਕਮ ਚਾੜ੍ਹੇ ਗਏ ਹਨ, ਉੱਥੇ ਹੀ ਪ੍ਰੋਗਰਾਮ ‘ਚ ਕੋਈ ਖਲਲ ਨਾ ਪੈ ਜਾਵੇ, ਦੇ ਡਰੋਂ ਪੰਜਾਬ ‘ਚ ਸਵੇਰ ਤੋਂ ਹੀ ਲਗਾਤਾਰ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

646 ਪੀਟੀਆਈ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਲਾਭ ਸਿੰਘ ਨੂੰ ਪੁਲਿਸ ਨੇ ਜਿੱਥੇ ਗ੍ਰਿਫ਼ਤਾਰ ਕੀਤਾ ਹੈ, ਉਥੇ ਹੀ ਮਾਨਸਾ ’ਚੋਂ ਸਿੱਪੀ ਸ਼ਰਮਾ ਨੂੰ ਹਿਰਾਸਤ ‘ਚ ਲਿਆ ਹੈ। ਬਿਕਰਮ ਮਜੀਠੀਆ ਨੇ ਵੀਡਿਓ ਸਾਂਝੀ ਕਰਕੇ ਸਵਾਲ ਖੜੇ ਕੀਤੇ

ਦੱਸ ਦਈਏ ਕੀ ਸੀਪੀ ਸ਼ਰਮਾ ਕੋਲ ਪੁਲਿਸ ਆਈ ਤੇ ਅੱਜ ਜਦ ਉਹ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ, ਉਸ ਦੌਰਾਨ 8 ਤੋਂ 10 ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਆਏ ਤੇ ਉਸ ਨੂੰ ਨਾਲ ਲੈ ਗਏ। ਉਸ ਨੂੰ ਕਿੱਥੇ ਲੈ ਕੇ ਗਏ ਹਨ, ਇਹ ਤਾਂ ਅਜੇ ਪਤਾ ਨਹੀਂ ਹੈ

646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰੈਸ ਸਕੱਤਰ ਰਵਿੰਦਰ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਤਕਰੀਬਨ 400 ਦੇ ਉਪਰ ਬੇਰੁਜ਼ਗਾਰ ਅਧਿਆਪਕਾਂ ਨੂੰ ਅਲੱਗ-ਅਲੱਗ ਥਾਵਾਂ ਤੋਂ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਾ ਹੈ ਤੇ ਉਨ੍ਹਾਂ ਦੀ ਯੂਨੀਅਨ ਨੇ ਇਸ ਦੇ ਸਬੰਧ ’ਚ ਰੋਸ ਜਤਾਉਣਾ ਸੀ, ਪਰ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੁਣ ਦਿੱਲੀ ਵਾਂਗ ਲੱਗੇਗਾ ਮੋਹਾਲੀ ‘ਚ ਪੱਕਾ ਧਰਨਾ ? ਮਾਨ ਸਰਕਾਰ ਖ਼ਿਲਾਫ਼ ਨਿੱਤਰੇ ਪੰਜਾਬ ਦੇ ਕਿਸਾਨ

htvteam

ਮਲੇਰਕੋਟਲਾ ਤੋਂ “ਆਪ” ਦੇ ਉਮੀਦਵਾਰ ਜਮੀਲ ਉਰ ਰਹਿਮਾਨ ਜੇਤੂ; ਰਜ਼ੀਆ ਸੁਲਤਾਨਾ ਨੂੰ ਹਰਾਇਆ

htvteam

ਸਰਕਾਰ ਨੇ ਮੇਰੇ ਪੁੱਤ ਤੇ ਕੀਤੀ ਸਿਆਸਤ, ਜਲੰਧਰ ਚੋਣ ਪ੍ਰਚਾਰ ‘ਚ ਗਰਜੈ ਬਲਕੌਰ ਸਿੰਘ

htvteam

Leave a Comment