Htv Punjabi
Punjab Video

ਸਵਾਰੀਆਂ ਨਾਲ ਖਚਾ ਖੱਚ ਭਰੀ ਬਸ ਪਲਟੀ ਨਹਿਰ ‘ਚ

ਸੂਤਰਾਂ ਮੁਤਾਬਿਕ ਇਹ ਬੱਸ ਸਵਾਰੀ ਨਾਲ ਭਰੀ ਹੋਈ ਸੀ ਅਤੇ ਭਾਰੀ ਮੀਂਹ ਅਤੇ ਤੇਜ਼ ਸਪੀਡ ਕਾਰਨ ਸਲਿੱਪ ਹੋ ਗਈ ਹੈ।ਇਸ ਮੰਦਭਾਗੀ ਘਟਨਾ ਤੋਂ ਬਾਅਦ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਬੱਸ ‘ਚ ਫਸੀਆਂ ਸਵਾਰੀਆਂ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ।ਜ਼ਿਕਰਯੋਗ ਹੈ ਕਿ ਨਹਿਰ ਦੇ ਪੁਲ਼ ‘ਤੇ ਲੱਗੇ ਲੋਹੇ ਦੇ ਐਂਗਲਾਂ ‘ਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ‘ਚ ਜਾ ਲਟਕਿਆ ਜਦਕਿ ਅੱਧਾ ਹਿੱਸਾ ਬਾਹਰ ਪੁੱਲ ਉਪਰ ਰਹਿ ਗਿਆ। ਇਸ ਘਟਨਾ ਦਾ ਪਤਾ ਲੱਗਣ ‘ਤੇ ਲੋਕ ਵੱਡੀ ਗਿਣਤੀ ‘ਚ ਉੱਥੇ ਪੁੱਜ ਗਏ। ਇਹ ਜਾਣਕਾਰੀ ਵੀ ਮਿਲੀ ਰਹੀ ਹੈ ਕਿ ਕਈ ਜ਼ਖਮੀ ਸਵਾਰੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਹੁਣ ਇਹ ਜਾਣਕਾਰੀ ਵੀ ਨਹੀਂ ਮਿਲੀ ਕੇ ਬੱਸ ‘ਚ ਕਿੰਨੀਆਂ ਸਵਾਰੀਆਂ ਸਨ।ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ ਹੁਣ ਤੱਕ 4 ਲੋਕਾਂ ਦੀ ਮੌਤ ਦੀ ਹੋ ਚੁੱਕੀ ਹੈ।

ਮੁੱਖ ਮੰਤਰੀ ਨੇ ਜਤਾਇਆ ਦੁੱਖ: ਇਸ ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕਰਕੇ ਦੁੱਖ ਜਤਾਇਆ ਗਿਆ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਹ ਪਲ-ਪਲ ਦੀ ਜਾਣਕਾਰੀ ਲੈ ਰਹੇ ਹਨ ਅਤੇ ਪ੍ਰਸਾਸ਼ਨ ਦੀਆਂ ਟੀਮਾਂ ਮੌਕੇ ‘ਤੇ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ।

ਮੰਤਰੀ ਅਤੇ ਵਿਧਾਇਕ ਮੌਕੇ ‘ਤੇ ਪਹੁੰਚੇ: ਇਸ ਹਾਦਸੇ ਦਾ ਪਤਾ ਲੱਗਦੇ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਕਾਕਾ ਬਰਾੜ ਵੀ ਮੌਕੇ ‘ਤੇ ਪੁੱਜ ਗਏ ਹਨ। ਬੱਸ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ।ਉਧਰ ਦੂਜੇ ਪਾਸੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ ਹਨ।

ਪੀੜਤਾਂ ਵੱਲੋਂ ਬੱਸ ਦੇ ਡਰਾਈਵਰ ਅਤੇ ਕੰਡਰਟਰ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਬੱਸ ਦੀ ਸਪੀਡ ਬਹੁਤ ਤੇਜ਼ ਸੀ। ਇਸ ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

20 ਮਿੰਟਾਂ ‘ਚ ਮੁੜੀ ਨਜ਼ਰ ਹੋ ਗਿਆ ਕਮਾਲ, ਵੱਡੇ-ਵੱਡੇ ਅੰਗਰੇਜ਼ੀ ਡਾਕਟਰਾਂ ਨੇ ਦੇਤਾ ਸੀ ਜਵਾਬ

htvteam

ਇਸ ਥਾਂ ਦੀ ਮਿੱਟੀ ਨਾਲ ਹੁੰਦੈ ਨੇ 101 ਰੋਗ ਦੂਰ; ਦੇਖੋ ਵੀਡੀਓ

htvteam

ਲਓ ਜੀ ਚੋਣਾਂ ਚ ਆਹ ਗਲਤੀ ਭੁੱਲਕੇ ਵੀ ਨਾ ਕਰ ਦਿਓ ?

htvteam

Leave a Comment