Htv Punjabi
Punjab Video

ਮਨਪ੍ਰੀਤ ਬਾਦਲ ਦਾ ਲੁੱਕਣ ਮੀਚੀ ਦਾ ਖੇਡ ਹੋਇਆ ਖਤਮ

ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਲਗਾਤਾਰ ਵਿਜੀਲੈਂਸ ਵਿਭਾਗ ਬਠਿੰਡਾ ਦੀ ਰਡਾਰ ਉੱਤੇ ਸਨ ਅਤੇ ਇਸ ਤੋਂ ਬਾਅਦ ਅਦਾਲਤੀ ਹੁਕਮਾਂ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਵੀ ਜਾਰੀ ਹੋਏ ਸਨ ਪਰ ਮਨਪ੍ਰੀਤ ਬਾਦਲ ਲਗਾਤਾਰ ਗ੍ਰਿਫ਼ਤਾਰੀ ਦੇ ਡਰੋਂ ਫਰਾਰ ਸਨ। ਪੰਜਾਬ ਵਿਜੀਲੈਂਸ ਵਿਭਾਗ ਬਠਿੰਡਾ ਵੱਲੋਂ ਸਾਬਕਾ ਖ਼ਜ਼ਾਨਾ ਮੰਤਰੀ ਨੂੰ ਤਲਬ ਕੀਤਾ ਗਿਆ ਸੀ ਅਤੇ ਆਖਿਰਕਾਰ ਲੁਕਣ-ਮਿੱਚੀ ਦੀ ਖੇਡ ਬੰਦ ਕਰਦੇ ਹੋਏ ਉਹ ਬਠਿੰਡਾ ਵਿਜੀਲੈਂਸ ਵਿਭਾਗ ਕੋਲ ਪੇਸ਼ ਹੋਏ ਹਨ। ਪਲਾਟ ਖਰੀਦ ਮਾਮਲੇ ਵਿੱਚ ਉਨ੍ਹਾਂ ਤੋਂ ਵਿਜਲੈਂਸ ਵਿਭਾਗ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਐੱਲਓਸੀ ਜਾਰੀ ਹੋਣ ਮਗਰੋਂ ਫਰਾਰ ਸਨ ਮਨਪ੍ਰੀਤ ਬਾਦਲ: ਦੱਸ ਦਈਏ ਵਿਵਾਦਿਤ ਪਲਾਟ ਖਰੀਦ ਮਾਮਲੇ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਕਈ ਸਾਥੀਆਂ ਦੀ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰੀ ਪਾਈ ਸੀ ਅਤੇ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਮਨਪ੍ਰੀਤ ਬਾਦਲ ਮੌਕਾ ਸੰਭਾਲਦਿਆਂ ਅੰਡਰ-ਗਰਾਊਂਡ ਹੋ ਗਏ ਸਨ। ਇਸ ਤੋਂ ਮਗਰੋਂ ਉਨ੍ਹਾਂ ਦੀ ਭਾਲ ਲਈ ਲਗਾਤਾਰ ਵਿਜੀਲੈਂਸ ਵਿਭਾਗ ਬਠਿੰਡਾ ਨੇ ਪੰਜਾਬ ਤੋਂ ਇਲਾਵਾ ਗੁਆਢੀ ਸੂਬਿਆਂ ਅਤੇ ਰਾਜਧਾਨੀ ਦਿੱਲੀ ਤੱਕ ਛਾਪੇ ਮਾਰੀ ਕੀਤੀ ਪਰ ਮਨਪ੍ਰੀਤ ਬਾਦਲ ਉਨ੍ਹਾਂ ਦੇ ਹੱਥ ਨਹੀਂ ਆਏ।

ਦੱਸ ਦਈਏ ਵਿਵਾਦਿਤ ਪਲਾਟ ਖਰੀਦ ਮਾਮਲੇ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਕਈ ਸਾਥੀਆਂ ਦੀ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰੀ ਪਾਈ ਸੀ ਅਤੇ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਮਨਪ੍ਰੀਤ ਬਾਦਲ ਮੌਕਾ ਸੰਭਾਲਦਿਆਂ ਅੰਡਰ-ਗਰਾਊਂਡ ਹੋ ਗਏ ਸਨ। ਇਸ ਤੋਂ ਮਗਰੋਂ ਉਨ੍ਹਾਂ ਦੀ ਭਾਲ ਲਈ ਲਗਾਤਾਰ ਵਿਜੀਲੈਂਸ ਵਿਭਾਗ ਬਠਿੰਡਾ ਨੇ ਪੰਜਾਬ ਤੋਂ ਇਲਾਵਾ ਗੁਆਢੀ ਸੂਬਿਆਂ ਅਤੇ ਰਾਜਧਾਨੀ ਦਿੱਲੀ ਤੱਕ ਛਾਪੇ ਮਾਰੀ ਕੀਤੀ ਪਰ ਮਨਪ੍ਰੀਤ ਬਾਦਲ ਉਨ੍ਹਾਂ ਦੇ ਹੱਥ ਨਹੀਂ ਆਏ।ਤਮਾਮ ਸਿਆਸਤ ਦੇ ਖਿਡਾਰੀਆਂ ਦੀ ਤਰ੍ਹਾਂ ਜਦੋਂ ਗ੍ਰਿਫ਼ਤਾਰੀ ਦੀ ਤਲਵਾਰ ਮਨਪ੍ਰੀਤ ਬਾਦਲ ਦੇ ਸਿਰ ਉੱਤੇ ਲਟਕੀ ਤਾਂ ਉਹ ਖੁਦ ਨੂੰ ਜੇਲ੍ਹ ਜਾਣ ਤੋਂ ਬਚਾਉਣ ਲਈ ਅਚਾਨਕ ਅੰਡਰ ਗ੍ਰਾਊਂਡ ਹੋ ਗਏ। ਇਸ ਦਰਮਿਆਨ ਉਨ੍ਹਾਂ ਦੇ ਵਕੀਲਾਂ ਨੇ ਅਗਾਊਂ ਜ਼ਮਾਨਤ ) ਲਈ ਅਦਾਲਤ ਵਿੱਚ ਸੰਘਰਸ਼ ਵਿੱਢ ਦਿੱਤਾ। ਕੁੱਝ ਸਮੇਂ ਦੀ ਦੇਰੀ ਮਗਰੋਂ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਮਨਜ਼ੂਰੀ ਦਿੱਤੀ ਅਤੇ ਗ੍ਰਿਫ਼ਤਾਰੀ ਦੀ ਤਲਵਾਰ ਉਨ੍ਹਾਂ ਦੇ ਸਿਰ ਤੋਂ ਟਲੀ। ਗ੍ਰਿਫ਼ਤਾਰੀ ਟਲਨ ਮਗਰੋਂ ਮਨਪ੍ਰੀਤ ਬਾਦਲ ਹੁਣ ਵਿਵਾਦਿਤ ਪਲਾਟ ਖਰੀਦ ਮਾਮਲੇ ਵਿੱਚ ਪੇਸ਼ ਹੋਏ ਅਤੇ ਵਿਜੀਲੈਂਸ ਵਿਭਾਗ ਬਠਿੰਡਾ ਕੋਲ ਪਹੁੰਚੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਨਾਨੀ ਨੇ ਬਣਾਇਆ ਆਪਣੇ ਤੋਂ ਸੱਤ ਸਾਲ ਛੋਟਾ ਆਸ਼ਿਕ; ਦੋਵੇਂ ਕਰ ਗਏ ਹੱਦਾਂ ਪਾਰ

htvteam

ਜੇਕਰ ਤੁਹਾਡੇ ਵੀ ਨੇ ਅਜਿਹੇ ਦੋਸਤ ਤਾਂ ਜ਼ਰਾ ਬੱਚਕੇ

htvteam

ਆਹ NRI ਨਾਲ ਹੋਈ ਜੱਗੋ ਤੇਰਵੀਂ

htvteam

Leave a Comment