ਚੋਣਾਂ ਤੋਂ ਪਹਿਲਾਂ ਹੀ ਪੈ ਗਿਆ ਕੜਮੱਸ ਆਮ ਆਦਮੀ ਪਾਰਟੀ ਤੇ ਲੱਗੇ ਗੰਭੀਰ ਇਲਜ਼ਾਮ ਅਕਾਲੀਆਂ ਨੇ ਪਾ ਲਿਆ ਘੇਰਾ ਮਾਹੌਲ ਹੋਇਆ ਤਨਾਅ ਪੂਰਨ,,, ਜੀ ਹਾਂ ਫਰੀਦਕੋਟ ਜਿਲ੍ਹੇ ਦੇ ਹਲਕਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਸੰਧਵਾਂ ਅਤੇ ਜਲਾਲੇਆਣਾਂ ਦੀ ਸਾਂਝੀ ਦੀ ਸੰਧਵਾਂ ਸਹਿਕਾਰੀ ਸਭਾ ਦੀ ਸਾਲ 2019 ਤੋਂ ਲਟਕਦੀ ਆ ਰਹੀ ਚੋਣ ਲਈ ਨਾਮਜਦਗੀਆਂ ਹੋਈਆਂ। ਬੇਸ਼ੱਕ ਨਾਮਜਦਗੀਆ ਦਾਖਲ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਸੀ ਪਰ ਨਾਮਜਦਗੀਆ ਦਾ ਕੰਮਕਾਜ ਕਾਫੀ ਢਿੱਲ ਮੱਠ ਨਾਲ ਸੁਰੂ ਹੋਇਆ ਅਤੇ ਆਖਰ 11 ਮੈਂਬਰਾਂ ਵਾਲੀ ਇਸ ਸੁਸਾਇਟੀ ਦੀ ਇਸ ਚੋਣ ਲਈ ਸਿਰਫ 10 ਨਾਮਜਦਗੀਆ ਹੀ ਹੋ ਸਕੀਆਂ।ਦੂਸਰੇ ਪਾਸੇ ਵਿਰੋਧੀ ਧਿਰ ਨੇ ਚੋਣ ਅਮਲੇ ਅਤੇ ਸੱਤਾਧਾਰੀ ਪਾਰਟੀ ਤੇ ਇਲਜਾਂਮ ਲਗਾਏ ਕਿ ਉਹਨਾਂ ਨੇ ਧੱਕੇਸਾਹੀ ਕਰਦਿਆ ਵਿਰੋਧੀਆਂ ਨੰੁ ਨਾਂ ਤਾਂ ਸਮੇਂ ਸਿਰ ਇਸ ਚੋਣ ਬਾਰੇ ਦੱਸਿਆ ਅਤੇ ਨਾਂ ਹੀ ਵਿਰੋਧੀਆ ਨੂੰ ਸਮੇਂ ਸਿਰ ਨਾਮਜਦਗੀ ਫਰਾਮ ਦਿੱਤੇ ।
ਦੂਸਰੇ ਪਾਸੇ ਜਦ ਸੱਾਧਾਰੀ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਬੀਰ ਇੰਦਰ ਸਿੰਘ ਸੰਧਵਾਂ ਨੇ ਕਿਹਾ ਕਿ ਜੋ ਵੀ ਚੋਣ ਪ੍ਰਕਿਰਿਆ ਹੋਈ ਹੈ ਉਹ ਸਭ ਦੇ ਸਾਹਮਣੇ ਪਾਰਦਰਸ਼ਤਾ ਨਾਲ ਕਾਨੂੰਨ ਮੁਤਾਬਿਕ ਹੋਈ ਹੈ। ਵਿਰੋਧੀ ਆਪਣੀ ਹਾਰ ਨੂੰ ਵੇਖਦੇ ਹੋਏ ਰੌਲਾ ਪਾ ਰਹੇ ਨ। ਉਹਨਾਂ ਕਿਹਾ ਕਿ ਧੱਕੇਸਾਹੀ ਤਾਂ ਇਹਨਾਂ ਦੇ ਸਮਿਆ ਵਿਚ ਹੁੰਦੀ ਸੀ ਅੱਜ ਤਾ ਪਰਦਰਸ਼ਤਾ ਨਾਲ ਹੋਇਆ ਜੋ ਹੋਇਆ,,,,,,
ਇਸ ਮੌਕੇ ਗੱਲਬਾਤ ਕਰਦਿਆ ਪੰਜਾਬ ਵਿਧਾਨ ਸਭ ਦੇ ਸਪੀਕਰ ਅਤੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਨਿੱਜੀ ਸਹਾਇਕ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਰੌਲਾ ਪਾਉਣਾਂ ਹੁੰਦਾ ਇਸ ਲਈ ਉਹ ਰੌਲਾ ਪਾ ਰਹੇ ਹਨ।
ਜਾਣਕਾਰੀ ਅਨੁਸਾਰ ਪਿੰਡ ਸੰਧਵਾਂ ਵਿਖੇ ਕਿਸਾਨਾਂ ਦੀ ਭਲਾਈ ਬਣੀ ਦੀ ਸੰਧਵਾਂ ਸਹਿਕਾਰੀ ਸਭਾ ਸੰਧਵਾਂ ਦੇ ਮੈਂਬਰਾਂ ਦੀ ਚੋਣ ਸੰਬੰਧੀ ਅੱਜ ਨਾਮਜਦਗੀ ਪੇਪਰ ਸਵੇਰੇ 9 ਵਜੇ ਤੋਂ 11 ਵਜੇ ਤੱਕ ਦਾਖਲ ਕੀਤੇ ਜਾਣੇ ਸਨ ਅਤੇ ਇਸ ਲਈ ਆਮ ਆਦਮੀਂ ਪਾਰਟੀ ਦੇ ਉਮੀਦਵਾਰਾਂ ਅਤੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਅੱਜ ਸਵੇਰ ਤੋਂ ਹੀ ਸੁਸਾਿੲਟੀ ਦੇ ਬਾਹਰ ਇਕੱਠ ਕੀਤਾ ਹੋਇਆ ਸੀ। ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾਂ ਨੂੰ ਰੋਕਣ ਲਈ ਜਿਲਾ ਪੁਲਿਸ ਵੱਲੋਂ ਡੀਐਸਪੀ ਕੋਟਕਪੂਰਾ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਸੀ। ਜਿਵੇਂ ਹੀ ਕਰੀਬ ਸਵਾ ਨੌਂ ਵਜੇ ਨਾਮਜਦਗੀਆ ਦਾਖਲ ਕਰਨ ਅਤੇ ਨਾਮਜਦਗੀ ਪੇਪਰ ਦਾਖਲ ਕਰਨ ਲਈ ਨਾਮਦਜਗੀ ਫਾਰਮ ਦੇਣੇ ਦੁਰੂ ਕੀਤੇ ਤਾਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਸਮਰਥਨ ਵਿਚ ਆਏ ਹਲਕਾ ਕੋਟਕਪੂਰਾ ਤੋਂ ਸਾਬਕਾ ਵਿਧਾਇਕ ਰਹੇ ਮਨਤਾਰ ਸਿੰਘ ਬਰਾੜ ਨੇ ਦੋਸ਼ ਲਗਾਏ ਕਿ ਪੁਲਿਸ ਪ੍ਰਸ਼ਾਸਨ ਚੋਣ ਅਮਲੇ ਨਾਲ ਮਿਲ ਕਿ ਵਿਰੋਧੀ ਪਾਰਟੀਆ ਦੇ ਉਮੀਦਵਾਰਾਂ ਨਾਲ ਕਥਿਤ ਧੱਕੇਸਾਹੀ ਕਰ ਰਿਹਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
