Htv Punjabi
Punjab Video

ਹੁਣ ਕੈਨੇਡਾ ਸਰਕਾਰ ਪੰਜਾਬੀਆਂ ‘ਤੇ ਹੋਈ ਮੇਹਰਬਾਨ

ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਕੂਟਨੀਤਕ ਟਕਰਾਅ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਧੜਾਧੜ ਵੀਜ਼ੇ ਮਿਲ ਰਹੇ ਹਨ ਜਦਕਿ ਸਪਾਊਜ਼ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਪਹਿਲਾਂ ਨਾਲੋਂ ਤੇਜ਼ ਮਹਿਸੂਸ ਰਹੀ ਹੈ। ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿਖੇ ਕੈਨੇਡੀਅਨ ਕੌਂਸਲੇਟਸ ਵਿਚ ਵੀਜ਼ਾ ਸੇਵਾਵਾਂ ਆਰਜ਼ੀ ਤੌਰ ‘ਤੇ ਰੱਦ ਹੋਣ ਮਗਰੋਂ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਪਰ ਕਈ ਮਾਮਲਿਆਂ ਵਿਚ ਸਿਰਫ 11 ਤੋਂ 13 ਦਿਨ ਦੇ ਅੰਦਰ ਵੀਜ਼ੇ ਮਿਲ ਰਹੇ ਹਨ ਜਦਕਿ ਵੀਜ਼ਾ ਅਰਜ਼ੀਆਂ ਦੀ ਸਫ਼ਲਤਾ ਦਰ 90 ਫ਼ੀ ਸਦੀ ਤੋਂ ਉਪਰ ਦੱਸੀ ਜਾ ਰਹੀ ਹੈ।ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਵਿਚ ਜਨਵਰੀ ਇਨਟੇਕ ਵਾਸਤੇ ਆ ਰਹੀਆਂ ਅਰਜ਼ੀਆਂ ਦੀ ਮਿਸਾਲ ਪੇਸ਼ ਕਰਦਿਆਂ ਦੱਸਿਆ ਗਿਆ ਹੈ ਕਿ ਪੰਜਾਬੀ ਵਿਦਿਆਰਥੀਆਂ ਦੀ ਵੀਜ਼ਾ ਸਫ਼ਲਤਾ ਦਰ 95 ਫ਼ੀ ਸਦੀ ਤੱਕ ਦਰਜ ਕੀਤੀ ਗਈ ਹੈ। ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਕੰਮ ਨਾ ਮਿਲਣ ਅਤੇ ਮਕਾਨ ਕਿਰਾਏ ਵਰਗੀਆਂ ਕਈ ਸਮੱਸਿਆਵਾਂ ਨੂੰ ਦਰਕਿਨਾਰ ਕਰਦਿਆਂ ਵੱਡੀ ਗਿਣਤੀ ਵਿਚ ਪੰਜਾਬੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਦਾਖਲ ਰਹੇ ਹਨ।

ਜਲੰਧਰ ਦੇ ਇਕ ਇੰਮੀਗ੍ਰੇਸ਼ਨ ਸਲਾਹਕਾਰ ਤੀਰਥ ਸਿੰਘ ਮੁਤਾਬਕ 14 ਅਕਤੂਬਰ ਤੋਂ 22 ਅਕਤੂਬਰ ਦਰਮਿਆਨ ਸਭ ਤੋਂ ਜ਼ਿਆਦਾ ਵੀਜ਼ਾ ਅਰਜ਼ੀਆਂ ਪ੍ਰਵਾਨ ਹੋਈਆਂ ਅਤੇ ਜ਼ਿਆਦਾਤਰ ਵੀਜ਼ੇ 15 ਤੋਂ 25 ਦਿਨ ਦੇ ਅੰਦਰ ਪੁੱਜ ਗਏ। ਕਪੂਰਥਲਾ ਦੇ ਇਕ ਇੰਮੀਗ੍ਰੇਸ਼ਨ ਸਲਾਹਕਾਰ ਗੁਰਪ੍ਰੀਤ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਟੱਡੀ ਵੀਜ਼ਾ ਤਾਂ ਇਕ ਪਾਸੇ ਸਪਾਊਜ਼ ਵੀਜ਼ੇ ਦੋ ਹਫ਼ਤੇ ਦੇ ਅੰਦਰ ਆ ਰਹੇ ਹਨ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕੋਰੋਨਾ ਸਰੀਰ ਦੇ ਅੰਗਾਂ ਉੱਤੇ ਕਿਵੇਂ ਹਮਲਾ ਕਰਨਾ ਸ਼ੁਰੂ ਕਰਦਾ ਤੇ ਕਿਵੇਂ ਖਿੱਚ ਕੇ ਲੈ ਜਾਂਦੈ ਮੌਤ ਵੱਲ

Htv Punjabi

ਆਹ ਬੰਦਾ ਘਰ ਦੀ ਛੱਤ ‘ਤੇ ਕਰ ਰਿਹਾ ਸੀ ਆਹ ਕੰਮ ?

htvteam

ਦੇਖੋ ਅਜਿਹਾ ਕੀ ਕਰ ਗਿਆ ਮੂਸੇਵਾਲਾ ਕਾਂਡ ਦਾ ਮਾਸਟਰਮਾਇੰਡ ਗੋਲਡੀ ਬਰਾੜ

htvteam

Leave a Comment