ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਸ ਸਖਸ਼ ਨੂੰ ਧਿਆਨ ਨਾਲ ਦੇਖੋ,ਇਹ ਉਹੀ ਸਖਸ਼ ਹੈ ਜੋ ਕੀ ਪਟਵਾਰੀ ਚਮਕੌਰ ਸਿੰਘ ਹੋਰਾਂ ਨਾਲ ਮਿਲਕੇ ਭੋਲੇ-ਭੋਲੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਖਾਂਦੇ ਸੀ ਪਰ ਜਿਸਦਾ ਉਸ ਸਮੇਂ ਪਰਦਾਫਾਸ਼ ਹੋ ਗਿਆ ਜਦੋਂ ਜਿਲ੍ਹਾ ਲੁਧਿਆਣਾ ਦੇ ਗਿਆਸਪੂਰਾ ਵਿਖੇ ਇਸ ਅਸ਼ੌਕ ਕੁਮਾਰ ਨੂੰ ਕਾਬੂ ਕੀਤਾ ਗਿਆ ਵਿਜੀਲੈਂਸ ਦੇ ਦੱਸਣ ਮੁਤਾਬਿਕ ਪਟਵਾਰੀ ਦੇ ਏਸ ਕਰਿੰਦੇ ਨੂੰ 6 ਹਜ਼ਾਰ ਰੁਪਏ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਪਟਵਾਰੀ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕੀ ਰਾਕੇਸ਼ ਕੁਮਾਰ ਦੀ ਸ਼ਕਾਇਤ ਉਪਰੰਤ ਇਸਨੂੰ ਕਾਬੂ ਕੀਤਾ ਗਿਆ,,,,,,
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਫਰਾਰ ਹੋਏ ਪਟਵਾਰੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ਅਜਿਹਾ ਚ ਦੇਖਣਾ ਹੋਵੇਗਾ ਕੀ ਵਿਜੀਲੈਂਸ ਵੱਲੋਂ ਪਟਵਾਰੀ ਦੇ ਖਿਲਾਫ ਕੀ ਐਕਸ਼ ਲਿਆ ਜਾਵੇਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..