ਰੰਗ ਬਿਰੰਗੀਆਂ ਚੁੰਨੀਆਂ ਲੈ ਕੇ ਆ ਬੀਬੀਆਂ ਨੇ ਉਸ ਵੇਲੇ ਰੇਲਵੇ ਟਰੈਕ ਤੇ ਅਧਿਕਾਰੀਆਂ ਨੂੰ ਭਾਜੜਾਂ ਪਵਾ ਦਿੱਤੀਆਂ ਜਦੋਂ ਲਾਲ ਝੰਡੇ ਲੈਕੇ ਬੀਬੀਆਂ ਨੇ ਸਰਕਾਰ ਦੀ ਮੁਰਦਾਬਾਦ ਕਰ ਦਿੱਤੀ,,,,,ਮਾਮਲਾ ਨਾਭਾ ਦਾ ਜਿੱਥੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਰੇਲਵੇ ਟਰੈਕ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਬਾਰ-ਬਾਰ ਮੀਟਿੰਗਾਂ ਦਾ ਭਰੋਸਾ ਦਿੱਤਾ ਗਿਆ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਗੌਰ ਨਹੀਂ ਕੀਤੀ ਗਈ ਜਿਸ ਕਰਕੇ ਸਾਨੂੰ ਮਜਬੂਰਨ ਰੇਲਵੇ ਟਰੈਕ ਜਾਮ ਕਰਨਾ ਪਿਆ…….
ਉਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਨਾ ਮਜ਼ਦੂਰਾਂ ਨੂੰ ਸਮਝਾਇਆ ਜਾ ਰਿਹਾ ਕਿ ਇਸ ਤਰੀਕੇ ਨਾਲ ਇਥੇ ਬੈਠਣਾ ਗੈਰ ਕਾਨੂੰਨੀ,,,,,,ਮਜ਼ਦੂਰਾਂ ਦੀਆਂ ਮੰਗਾਂ ਸੀ ਕਿ ਲਾਲ ਲ਼ਕੀਰ ਦੇ ਅੰਦਰ ਪਲਾਟਾਂ ਦੀ ਰਜਿਸਟਰੀ ਕੀਤੀ ਜਾਵੇ, ਮਜ਼ਦੂਰਾਂ ਦੀ ਦਿਹਾੜੀ 1000 ਰੂਪਏ ਕੀਤੀ ਜਾਵੇ। ਬਾਰ-ਬਾਰ ਪੰਜਾਬ ਸਰਕਾਰ ਤੋਂ ਸਮਾਂ ਮੰਗਿਆ ਪਰ ਸਾਨੂੰ ਸਮਾਂ ਮਿਲਣ ਕਰਕੇ ਰੇਲਵੇ ਟਰੈਕ ਰੋਕੇ ਗਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
