Htv Punjabi
Punjab Video

ਪੰਜਾਬ ਦੇ ਏਸ ਇਲਾਕੇ ‘ਚ ਆਉਂਣ ਲੱਗਿਆ ਪਾਣੀ

ਪ੍ਰਸ਼ਾਸਨ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਉਂਦੀ ਹੋਈ ਜੋ ਇਹ ਮਾਤਾ ਪਾਣੀ ਵਿੱਚ ਖੜ੍ਹੀ ਤੁਹਾਨੂੰ ਨਜ਼ਰ ਆ ਰਹੀ ਐ ਇਸਦੇ ਬੋਲ ਸੁਣ ਸ਼ਾਇਦ ਪੰਜਾਬ ਦੇ ਸਿਆਸਤਦਾਨਾਂ ਨੂੰ ਥੋੜੀ ਬਹੁਤੀ ਸ਼ਰਮ ਆ ਜਾਵੇ ਇਸਦੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਇਸਦੇ ਬੋਲ ਸੁਣ ਅਤੇ ਹਲਾਤ ਦੇਖ ਤੁਸੀ ਸੋਚਾਂ ਵਿੱਚ ਜ਼ਰੂਰ ਪੈ ਜਾਵੋਗੇ,ਕਿ ਅਸੀ ਉਸ ਸਮਾਜ ਦੇ ਵਾਸੀ ਹਾਂ ਜਿੱਥੇ ਸਿਆਸਤਦਾਨ ਵੋਟਾਂ ਲੈਕੇ ਆਪਣਾ ਉੱਲੂ ਦਾ ਸਿੱਧੈ ਕਰ ਲੈਂਦੇ ਹਨ ਪਰ ਆਮ ਲੋਕਾਂ ਦੀ ਕੋਈ ਪੁੱਛ ਨਹੀਂ ਜੀ ਹਾਂ ਏਸ ਮੌਕੇ ਗਾਂਧੀ ਕੈਂਪ ਦੇ ਲੋਕ ਗੰਦੇ ਪਾਣੀ ਵਿੱਚ ਰਹਿਣ ਲਈ ਮਜ਼ਬੂਰ ਹੋ ਚੁੱਕੇ ਹਨ ਐਨਾਂ ਹੀ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਇਨ੍ਹਾਂ ਲੋਕਾਂ ਦੇ ਘਰਾਂ ਅੰਦਰ ਵੜ੍ਹ ਚੁੱਕਿਆ ਤੇ ਜੋ ਕੀ ਖੜ੍ਹਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਪ੍ਰਸ਼ਸਾਨ ਨੂੰ ਕਈ ਵਾਰ ਸੁਚਿਤ ਕਰਨ ਤੋਂ ਬਾਅਦ ਵੀ ਕਿਸੇ ਨੇ ਇਨ੍ਹਾਂ ਲੋਕਾਂ ਦੀ ਸਾਰ ਨਹੀਂ ਜਿਸਤੋਂ ਬਾਅਦ ਕੌੜਾ ਅੱਕ ਚੱਬਦੇ ਹੋਏ ਬਜ਼ੁਰਗ ਮਾਤਾ ਨੂੰ ਖੁਦ ਆਪ ਹੀ ਗੰਦੇ ਪਾਣੀ ਵਿੱਚ ਉਤਰਨਾ ਪਿਆ,,,,,,,

ਏਸ ਮੌਕੇ ਮੁਹੱਲਾ ਵਾਸੀਆਂ ਨੇ ਕਿਹਾ ਕੀ ਵੋਟਾਂ ਵੇਲੇ ਤਾਂ ਆਗੂ ਸਾਡੇ ਪੈਰ ਚੁੱਮਣ ਤੱਕ ਜਾਂਦੇ ਹਨ ਪਰ ਹੁਣ ਸਾਨੂੰ ਗੰਦੇ ਪਾਣੀ ਵਿੱਚ ਪੈਰ ਰੱਖਕੇ ਚੱਲਣਾ ਪੈਂਦਾ ਪਰ ਸਾਡੀ ਕੋਈ ਸਾਰ ਨਹੀਂ ਲੈ ਰਿਹਾ ਅਜਿਹਾ ਚ ਦੇਖਣਾ ਹੋਵੇਗਾ ਕੀ ਏਸ ਵੀਡੀਓ ਨੂੰ ਦੇਖ ਪ੍ਰਸ਼ਾਸਨ ਕੋਈ ਹੱਲ ਕਰੇਗਾਂ ਜਾਂ ਫਿਰ ਐਵੇਂ ਹੀ ਇਹ ਲੋਕ ਨਰਕ ਭਰੀ ਜ਼ਿੰਦਗੀ ਕੱਟਦੇ ਰਹਿਣਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਲੀ ਥਾਰ ਨੇ ਮਚਾਇਆ ਕਹਿਰ, ਖੁੱਲ੍ਹੇ ਏਅਰਬੈਗ

htvteam

ਦੇਖੋ ਪੁਲਿਸ ਵਾਲਿਆਂ ਦੇ ਕਾਰਨਾਮੇ; ਕਿਵੇਂ ਉਡਾ ਰਹੇ ਨੇ ਨਿਯਮ ਦੀਆਂ ਧੱਜੀਆਂ

htvteam

ਸ਼ਰੇਆਮ ASI ਨੇ ਫੜ੍ਹੀ ਜਨਾਨੀ !

htvteam

Leave a Comment