ਰੋਡ ਤੇ ਚੱਲਣ ਵੇਲੇ ਅਜਿਹੇ ਟਰਾਲੇ ਵਾਲਿਆਂ ਤੋਂ ਪਾਸੇ ਹੋਕੇ ਚੱਲਿਆ ਕਰੋ ਕੁਝ ਪਤਾ ਨਹੀਂ ਸ਼ਾਇਦ ਇਹ ਟਰਾਲੇ ਵਾਲੇ ਅੱਖਾਂ ਮੀਚਕੇ ਟਰੱਕ ਚਲਾਉਂਦੇ ਹੋਣ ਤੇ ਟਰੱਕ ਲਿਆਕੇ ਤੁਹਾਡੇ ਉਪਰ ਚਾੜ੍ਹ ਦੇਣ ਜੀ ਹਾਂ ਅਜਿਹਾ ਹੀ ਕੁਝ ਬਿਆਨ ਕਰ ਰਹੀਆਂ ਇਹ ਤਸਵੀਰਾਂ,ਬਠਿੰਡਾ ਤੋਂ ਸਾਹਮਣੇ ਆਇਆਂ ਨੇ ਜਿੱਥੇ ਇਕ ਟਰਾਲੇ ਦੇ ਹੇਠਾ ਐਕਟਿਵਾ ਫਸੀ ਹੋਈ ਐ ਜੋ ਕੀ ਕਈ ਕਿਲੋ ਮੀਟਰ ਤੱਕ ਐਕਟਿਵਾ ਨੂੰ ਘੜੀਸਦਾ ਗਿਆ ਜਿਸਦੀ ਕਿਸੇ ਨੇ ਵੀਡੀਓ ਬਣਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਕੀ ਇਹ ਟਰਾਲਾ ਬਠਿੰਡਾ ਦੇ ਇੰਜਨੀਅਰਿੰਗ ਕਾਲਜ ਵੱਲੋ ਆਇਆ ਸੀ ਤੇ ਬਠਿੰਡਾ ਦੇ ਬਾਦਲ ਨੰਨੀ ਛਾ ਚੌਂਕ ਤੋਂ ਗੁਜ਼ਰ ਰਿਹਾ ਸੀ ਜਿਸ ਦੌਰਾਨ ਰਾਹਗੀਰਾਂ ਨੇ ਇਸਦੀ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ,,,,,,,,,,
ਸੂਤਰਾਂ ਮੁਤਾਬਿਕ ਟਰਾਲੇ ਵਾਲੇ ਨੂੰ ਆਵਾਜ਼ਾਂ ਵੀ ਮਾਰੀਆਂ ਗਈਆਂ ਤੇ ਫਿਰ ਥੋੜਾ ਸਮਾਂ ਟਰਾਲਾ ਰੁਕਿਆ ਵੀ ਗਿਆ ਪਰ ਬਾਅਦ ਦੇ ਵਿੱਚ ਉਹ ਟਰਾਲਾ ਭਜਾਕੇ ਉਥੋ ਫਰਾਰ ਹੋ ਗਿਆ ਟਰਾਲੇ ਹੇਠਾਂ ਫਸੀ ਹੋਈ ਐਕਟਿਵਾ ਦਾ ਨੰਬਰ PB08 BA3693 ਹੈ ਅਤੇ ਟਰਾਲੇ ਦਾ ਨੰਬਰ RJ07GD9201 ਐ ਜੋ ਕੀ ਰਾਜਸਥਾਨ ਦੇ ਬੀਕਾਨੇਰ ਨਾਲ ਸਬੰਧਤ ਹੈ ਫਿਲਹਾਲ ਇਹੀ ਜਾਣਕਾਰੀ ਸਾਹਮਣੇ ਆਈ ਹੈ ਬਾਕੀ ਇਹ ਟਰਾਲਾ ਐਕਟਿਵਾ ਨੂੰ ਕਿੱਥੇ ਘੜੀਸੀ ਲੈਕੇ ਆ ਰਿਹਾ ਤੇ ਕਿੱਥੇ ਇਸਨੇ ਹਾਦਸੇ ਨੂੰ ਅੰਜ਼ਾਮ ਦਿੱਤਾ ਇਸਦੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ,ਹੈਰਾਨੀ ਦੀ ਗੱਲ ਤਾਂ ਇਹ ਹੈ ਕੀ ਰਾਜਸਥਾਨ ਦਾ ਟਰਾਲੇ ਪੰਜਾਬ ਦੇ ਬਠਿੰਡਾ ਜਿਲ੍ਹੇ ਚੋਂ ਸ਼ਰੇਆਮ ਗੁਜ਼ਰ ਗਿਆ ਪਰ ਰੋਡ ਤੇ ਘੁੰਮਦੀਆਂ ਭਗਵੰਤ ਮਾਨ ਦੀ ਐਸ ਐਸ ਐਫ ਛੱਡੀਆ ਹੋਈਆਂ ਗੱਡੀਆਂ ਦੇ ਵਿੱਚ ਬੈਠੇ ਪੁਲਿਸ ਮੁਲਾਜ਼ਮਾਂ ਦੇ ਵੀ ਨਜ਼ਰ ਨਹੀਂ ਪਿਆ ਤੇ ਨਹੀਂ ਕਿਸੇ ਬੱਤੀਆਂ ਵਾਲੇ ਚੌਕ ਤੇ ਖੜ੍ਹੇ ਮੁਲਾਜ਼ਮਾਂ ਨੇ ਇਸ ਵੱਲ ਧਿਆਨ ਦਿੱਤਾ ਤੇ ਨਹੀਂ ਕਿਸੇ ਦੀ ਨਜ਼ਰ ਪਿਆ,ਸੋ ਹਕੀਕਤ ਟੀ ਵੀ ਪੰਜਾਬੀ ਜਰੀਏ ਅਸੀ ਤੁਹਾਨੂੰ ਇਕ ਵਾਰ ਫਿਰ ਸੂਚੇਤ ਕਰਦੇ ਹਾਂ ਵੱਡੀਆਂ ਗੱਡੀਆਂ ਵਾਲਿਆਂ ਤੋਂ ਥੋੜਾ ਪਾਸੇ ਹੋਕੇ ਚੱਲਿਆ ਕਰੋ ਇਸਦੇ ਨਾਲ ਹੀ ਇਸ ਵੀਡੀਓ ਨੂੰ ਵੱਧ-ਵੱਧ ਤੋਂ ਸ਼ੇਅਰ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਤੱਕ ਪਹੁੰਚਦੀ ਕਰ ਦਿਓ ਤਾਂ ਕੀ ਉਹ ਵੀ ਸਾਵਧਾਨ ਹੋ ਜਾਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
