Htv Punjabi
Punjab Video

ਆਹ ਕੀ?ਅਕਾਲੀਦਲ ਨੇ 7 ਵੱਡੇ ਲੀਡਰਾਂ ਨੂੰ ਪਾਰਟੀਓਂ ਕੱਢਿਆ

ਏਸੇ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਆਕਾਲੀਦਲ ਨਾਲ ਜੁੜੀ ਹੋਈ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਐ ਜਿੱਥੇ ਸ਼੍ਰੋਮਣੀ ਅਕਾਲੀਦਲ ਵੱਲੋਂ ਵੱਡਾ ਐਕਸ਼ਨ ਲੈਂਦੇ ਆਪਣੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ ਇਸਦੇ ਨਾਲ ਸੱਤ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਵੀ ਛੁੱਟੀ ਕਰ ਦਿੱਤੀ ਹੈ ਇਕ ਇਕ ਸਾਰਿਆਂ ਦੇ ਨਾਮ ਦੱਸਾਂਗੇ ਪਹਿਲਾਂ ਦੱਸ ਦਈਏ ਕਿ ਇਹ ਉਨ੍ਹਾਂ ਲੀਡਰਾਂ ਨੂੰ ਬਾਹਰ ਕੱਢਿਆ ਜਿਨ੍ਹਾਂ ਨੇ ਲੋਕ ਸਭਾ ਚ ਹਾਰਨ ਤੋਂ ਬਾਅਦ ਆਪਣੇ ਹੀ ਪ੍ਰਧਾਨ ਸੁਖਬੀਰ ਸਿੰਘ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ ਤੇ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਂਣ ਦੀ ਵੀ ਗੱਲ ਕਹੀ ਸੀ ਪਰ ਪ੍ਰਧਾਨ ਸਾਬ੍ਹ ਤਾਂ ਸਿਆਸਤ ਦੇ ਪੱਕੇ ਖਿਲਾੜੀ ਨਿਕਲੇ ਇਕ-ਇਕ ਕਰਕੇ ਰਿਸ਼ਤੇਦਾਰਾਂ ਤੋਂ ਲੈਕੇ ਹੁਣ ਵੱਡੇ ਲੀਡਰਾਂ ਨੂੰ ਲਈ ਬਾਹਰ ਕੁੰਡਾ ਖੋਲ੍ਹ ਦਿੱਤਾ ਜਿਸ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂਮਾਜਰਾ,ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ,ਸੁਰਜੀਤ ਸਿੰਘ ਰੱਖੜਾ ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਸ਼ਾਮਲ ਨੇ ਪ੍ਰਧਾਨ ਜੀ ਨੂੰ ਇਕ ਚਿੱਠੀ ਲਿਖਕੇ ਸੁਝਾਅ ਦਿੱਤਾ ਸੀ ਉਨ੍ਹਾਂ ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਇਸਤੋਂ ਇਲਾਵਾ 7 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਵੀ ਤੁਰੰਤ ਅਹੁਦੇ ਤੋਂ ਹਟਾਇਆ ਦਿੱਤਾ ਗਿਆ ਜਲਦੀ ਇਨ੍ਹਾਂ ਲਕਿਆਂ ਵਿੱਚ ਨਵੇਂ ਹਲਕਾ ਇੰਚਾਰਜ਼ ਸਥਾਨਕ ਵਰਕਰਾਂ ਅਤੇ ਆਗੂਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਲਗਾਏ ਜਾਣਗੇ। ਇਨ੍ਹਾਂ 7 ਹਲਕਿਆਂ ਵਿੱਚ ਨਕੋਦਰ, ਭੁਲੱਥ, ਘਨੌਰ, ਸਨੌਰ, ਰਾਜਪੁਰਾ, ਸਮਾਣਾ ਅਤੇ ਗੜਸ਼ੰਕਰ ਹਲਕਿਆਂ ਦੇ ਨਾਮ ਸ਼ਾਮਲ ਹਨ।

ਮੀਟਿੰਗ ਤੋਂ ਬਾਅਦ ਅਨਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਨੁਸ਼ਾਸ਼ਨੀ ਕਮੇਟੀ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨਿਚੋੜ ਤੇ ਪਹੁੰਚੀ ਕਿ ਉਕਤ ਸਾਰੇ ਆਗੂਆਂ ਦਾ ਇੱਕੋ-ਇੱਕ ਮਕਸਦ ਪਾਰਟੀ ਦੇ ਦੁਸ਼ਮਣਾਂ ਦੀ ਸ਼ਹਿ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨ ਦਾ ਹੈ। ਪਾਰਟੀ ਇਨ੍ਹਾਂ ਹਰਕਤਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਇਸ ਲਈ ਅਨੁਸ਼ਾਸ਼ਨੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਇਨ੍ਹਾਂ ਉਪਰੋਕਤ ਸਾਰੇ ਆਗੂਆਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਤਾੜਨਾ ਕੀਤੀ ਕਿ ਭਵਿੱਖ ਵਿੱਚ ਵੀ ਅਗਰ ਕਿਸੇ ਆਗੂ ਵੱਲੋਂ ਪਾਰਟੀ ਅਨੁਸ਼ਾਸ਼ਨ ਨੂੰ ਭੰਗ ਕੀਤਾ ਜਾਵੇਗਾ ਤਾਂ ਉਨ੍ਹਾਂ ਖਿਲਾਫ ਵੀ ਸਖਤ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟੁੱਟੇ ਹੋਏ ਸਾਈਕਲ ਉੱਤੇ ਪਹਾੜਾਂ ਵਰਗਾ ਹੌਂਸਲਾ; ਸਾਈਕਲ ਚਲਾ ਕੇ ਭਰਦੈ ਭੁੱਖਿਆਂ ਦਾ ਢਿੱਡ

htvteam

ਮੌਸਮ ਵਿਗਿਆਨੀਆਂ ਨੇ ਕਰਤੀ ਵੱਡੀ ਭਵਿੱਖਬਾਣੀ ਤੁਸੀ ਵੀ ਕਰਲੋ ਤਿਆਰੀਆਂ, ਫੇਰ ਨਾ ਕਹਿਓ ਦੱਸਿਆ ਨੀ

htvteam

ਭੁੱਲਕੇ ਵੀ ਨਾ ਪੀਓ ਅਜਿਹੀ ਸ਼-ਰਾ-ਬ ,ਆਹ ਦੇਖਲੋ ਕੀ ਹਾਲ ਹੋ ਰਿਹਾ

htvteam

Leave a Comment