Htv Punjabi
Punjab Religion Video

ਆਹ ਦੇਖ ਲਓ ਇੱਕ ਗਲਤੀ ਨੇ ਪਵਾ ਤੇ ਪਵਾੜੇ

ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਨੂੰ ਪੁੱਟਣ ਦੀਆਂ ਵੀਡੀਓ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਲਗਾਤਾਰ ਮਾਮਲਾ ਗਰਮਾਇਆ।

ਅੰਮ੍ਰਿਤਸਰ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪਿੰਡ ਗੁਰੂ ਕੀ ਵਡਾਲੀ ਵਿਖੇ ਇੱਕ ਖੇਤ ਵਿਚ ਲਗਾਏ ਗਏ ਨਿਸ਼ਾਨ ਸਾਹਿਬ ਨੂੰ ਟਰੈਕਟਰ ਦੀ ਮਦਦ ਨਾਲ ਉਤਾਰਿਆ ਗਿਆਇਸ ਨੂੰ ਹਟਾਉਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਹੁਣ ਇੱਕ ਧੜੇ ਨੇ ਦੋਸ਼ ਲਾਇਆ ਹੈ ਕਿ ਜ਼ਮੀਨ ਹੜੱਪਣ ਲਈ ਧਰਮ ਦੀ ਵਰਤੋਂ ਕੀਤੀ ਜਾ ਰਹੀ ਹੈ।

ਗੁਰੂ ਕੀ ਵਡਾਲੀ ਦੇ ਵਸਨੀਕ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਇਸ ਜ਼ਮੀਨ ‘ਤੇ 1975 ਤੋਂ ਲਗਾਤਾਰ ਖੇਤੀ ਕਰ ਰਿਹਾ ਹੈ। ਸੁਰੂ ਵਿਚ ਇਹ ਪੰਚਾਇਤੀ ਜ਼ਮੀਨ ਸੀ , ਜਿਸ ਨੂੰ ਮੌਜੂਦਾ ਸਰਪੰਚ ਵੱਲੋਂ ਵਰਤਣ ਲਈ ਦਿੱਤੀ ਗਈ ਸੀ। ਪਰ ਹੁਣ ਇਹ ਜ਼ਮੀਨ ਨਗਰ ਨਿਗਮ ਕੋਲ ਹੈ।

ਇਸ ਮੌਕੇ ਪਰਮਜੀਤ ਸਿੰਘ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਵਰਤਣ ਦਾ ਅਧਿਕਾਰ ਹਰੇਕ ਨੂੰ ਹੈ। ਉਹੀ ਪਰਿਵਾਰ ਲੰਬੇ ਸਮੇਂ ਤੋਂ ਇਸ ਦੀ ਵਰਤੋਂ ਕਰ ਰਿਹਾ ਹੈ।

ਉਥੇ ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੀ ਭਖੀਆਂ ਹੋਈਆਂ ਨੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਹੁਣ ਇਸ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਬਣ ਕੇ ਰਹੇਗਾ ਤਾਂ ਦੂਜੇ ਪਾਸੇ ਪੁਲਿਸ ਅਫ਼ਸਰ ਦਾ ਕਹਿਣਾ ਕਿ 295ਏ ਧਾਰਾ ਤਹਿਤ ਕਾਰਵਾਈ ਕੀਤੀ ਜਾ ਰਹੀ,,,,,, ਖੈਰ ਦੇਖਿਆ ਜਾਵੇ ਤਾਂ ਹੁਣ ਇਹ ਮਸਲਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲਵੇਗਾ ਦੇਖਣਾ ਹੋਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਸਤ ਚੋਰ ਦਾ ਭੰਗੜਾ ਦੇਖ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

htvteam

ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜਵਾਨਾਂ ਕੱਢਿਆ ਕੈਂਡਲ ਮਾਰਚ; ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ

htvteam

ਢਾਬੇ ਵਾਲੇ ਵੈਦ ਦਾ ਡੇਢ ਚਮਚਾ ਦੇਖੋ ਕਿਵੇਂ ਘੇਰ ਘੇਰ ਬਿਮਾਰੀਆਂ ਦੀ ਠੋਕਦੈ ਮੰਜੀ

htvteam

Leave a Comment