Htv Punjabi
Punjab Video

ਪੰਜਾਬ ‘ਚ ਚੱਕਰਵਾਤ ਦਾ ਅਲ ਰਟ ?

ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ, ਅੰਮ੍ਰਿਤਸਰ ਜ਼ਿਲ੍ਹੇ ਦੇ ਨੇੜੇ ਚੱਕਰਵਾਤ ਬਣ ਰਿਹਾ ਹੈ। ਇਸ ਕਾਰਨ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।ਪੰਜਾਬ ਸਮੇਤ ਕਈ ਸੂਬਿਆਂ ‘ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੱਕਰਵਾਤ ਭਾਰੀ ਨੁਕਸਾਨ ਕਰ ਸਕਦਾ ਹੈ
ਅੰਮ੍ਰਿਤਸਰ ਦੇ ਨਾਲ-ਨਾਲ ਬੰਗਲਾਦੇਸ਼ ਨੇੜੇ ਬੰਗਾਲ ਦੀ ਖਾੜੀ ‘ਚ ਵੀ ਚੱਕਰਵਾਤ ਬਣ ਰਿਹਾ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਹਰਿਆਣਾ, ਪੰਜਾਬ, ਦਿੱਲੀ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਸਮੇਤ ਪੰਜਾਬ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ

ਉੱਥੇ ਹੀ ਇਸ ਸਾਲ ਦੇ ਅੰਤ ਤਕ ਲਾ ਨੀਨਾ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ 60 ਫ਼ੀ ਸਦੀ ਸੰਭਾਵਨਾ ਹੈ, ਜਿਸ ਨਾਲ ਦੇਸ਼ ਦੇ ਉੱਤਰੀ ਹਿੱਸਿਆਂ ‘ਚ ਹਾਲਾਤ ਆਮ ਨਾਲੋਂ ਠੰਢੇ ਹੋ ਜਾਣਗੇ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਦੀ ਗਲੋਬਲ ਆਬਜ਼ਰਵੇਟਰੀਜ਼ ਵਲੋਂ ਜਾਰੀ ਤਾਜ਼ਾ ਭਵਿੱਖਬਾਣੀ ਤੋਂ ਸੰਕੇਤ ਮਿਲਦਾ ਹੈ ਕਿ ਸਤੰਬਰ-ਨਵੰਬਰ 2024 ਦੌਰਾਨ ਲਾ ਨੀਨਾ ਸਥਿਤੀਆਂ ਤੋਂ ਮੌਜੂਦਾ ਨਿਰਪੱਖ ਸਥਿਤੀਆਂ (ਨਾ ਤਾਂ ਅਲ ਨੀਨੋ ਅਤੇ ਨਾ ਹੀ ਲਾ ਨੀਨਾ) ਦੇ ਬਦਲਣ ਦੀ 55 ਫ਼ੀ ਸਦੀ ਸੰਭਾਵਨਾ ਹੈ।ਡਬਲਯੂ.ਐੱਮ.ਓ. ਨੇ ਕਿਹਾ, ”ਅਕਤੂਬਰ 2024 ਤੋਂ ਫ਼ਰਵਰੀ 2025 ਤਕ, ਇਹ ਸੰਭਾਵਨਾ ਹੈ ਕਿ ਲਾ ਨੀਨਾ ਦੀ ਤੀਬਰਤਾ 60 ਫ਼ੀ ਸਦੀ ਤਕ ਵਧੇਗੀ ਅਤੇ ਇਸ ਸਮੇਂ ਦੌਰਾਨ ਅਲ ਨੀਨੋ ਦੇ ਮਜ਼ਬੂਤ ਹੋਣ ਦੀ ਸੰਭਾਵਨਾ ਜ਼ੀਰੋ ਹੈ।”

‘ਲਾ ਨੀਨਾ’ ਦਾ ਮਤਲਬ ਮੱਧ ਅਤੇ ਪੂਰਬੀ ਭੂ-ਮੱਧ ਪ੍ਰਸ਼ਾਂਤ ਮਹਾਂਸਾਗਰ ‘ਚ ਸਮੁੰਦਰੀ ਸਤਹ ਦੇ ਤਾਪਮਾਨ ‘ਚ ਵੱਡੇ ਪੱਧਰ ‘ਤੇ ਗਿਰਾਵਟ ਹੈ, ਜੋ ਕਿ ਹਵਾ, ਦਬਾਅ ਅਤੇ ਵਰਖਾ ਵਰਗੇ ਗਰਮ-ਖੰਡੀ ਵਾਯੂਮੰਡਲ ਦੇ ਸੰਚਾਰ ‘ਚ ਤਬਦੀਲੀਆਂ ਨਾਲ ਜੁੜਿਆ ਹੋਇਆ ਹੈ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਰਵਾਸੀ ਨਾਲ ਪੰਜਾਬਣ ਨੂੰ ਆਸ਼ਕੀ ਮਹਿੰਗੀ ?

htvteam

ਐਂਵੇ ਭਿੜੀਆਂ ਸੀ ਲਾਈਨਾਂ ‘ਤੇ ਰੇਲ ਗੱਡੀਆਂ

htvteam

ਸੁਖਬੀਰ ਨੇ ਢੀਂਡਸਾ ਪਿਓ ਪੁੱਤਰਾਂ ਸੰਬੰਧੀ ਕੀਤਾ ਵੱਡਾ ਐਲਾਨ, ਸੁਣਕੇ ਲੋਕਾਂ ਦੇ ਹੋਏ ਕੰਨ ਖੜ੍ਹੇ

Htv Punjabi

Leave a Comment