ਲੁਧਿਆਣਾ ਦੇ ਆਰਤੀ ਚੌਂਕ ਦੇ ਵਿੱਚ ਇੱਕ ਨਿੱਜੀ ਬੈਂਕ ਦੇ ਵਿੱਚ ਕੰਮ ਕਰਨ ਵਾਲੀ ਲੜਕੀ ਦਾ ਚਲਾਨ ਕੱਟਣ ਨੂੰ ਲੈ ਕੇ ਵੱਡਾ ਹੰਗਾਮਾ ਹੋ ਗਿਆ ਲੜਕੀ ਜਦੋਂ ਸਕੂਟਰ ਚਲਾ ਰਹੀ ਸੀ ਤਾਂ ਅਚਾਨਕ ਉਸਨੂੰ ਫੋਨ ਆ ਗਿਆ ਅਤੇ ਜਦੋਂ ਉਸਦੇ ਫੋਨ ਚੱਕਿਆ ਤੇ ਅੱਗੇ ਪੁਲਿਸ ਨੇ ਉਸਨੂੰ ਘੇਰ ਲਿਆ ਜਿਸ ਤੋਂ ਬਾਅਦ ਵੱਡਾ ਹੰਗਾਮਾ ਹੋ ਗਿਆ ਲੜਕੀ ਨੇ ਚਲਾਨ ਕਟਾਣ ਤੋਂ ਮਨਾ ਕੀਤਾ ਤੇ ਕਿਹਾ ਕਿ ਉਸ ਕੋਲ ਕੋਈ ਪੈਸੇ ਨਹੀਂ ਨੇ ਅਤੇ ਉਸਨੇ ਕਿਹਾ ਕਿ ਮੇਰੇ ਘਰ ਚਲਾਨ ਭੇਜਿਆ ਜਾਵੇ ਜਾਂ ਫਿਰ ਕਚਹਿਰੀ ਜਾ ਕੇ ਉਹ ਚਲਾਨ ਭੁਗਤੇਗੀ ਪਰ ਇਸ ਦੌਰਾਨ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੌਕੇ ਦਾ ਚਲਾਨ ਹੀ ਕੱਟਿਆ ਜਾਵੇਗਾ ਜਿਸ ਤੋਂ ਬਾਅਦ ਵੱਡਾ ਹਜੂਮ ਉੱਥੇ ਇਕੱਠਾ ਹੋ ਗਿਆ ਤੇ ਲੜਕੀ ਨੇ ਚਲਾਨ ਘੱਟ ਰਹੇ ਪੁਲਿਸ ਮੁਲਾਜ਼ਮ ਦੇ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਲੜਕੀ ਨੇ ਕਿਹਾ ਕਿ ਪਹਿਲਾਂ ਉਹਨਾਂ ਨੇ ਬੜੇ ਹੀ ਸ਼ਾਂਤਮਈ ਢੰਗ ਦੇ ਨਾਲ ਅਪੀਲ ਕੀਤੀ ਸੀ ਪਰ ਜਦੋਂ ਉਹਨਾਂ ਦੀ ਅਪੀਲ ਨਹੀਂ ਸੁਣੀ ਗਈ ਉਸ ਤੋਂ ਬਾਅਦ ਉਸਨੂੰ ਗੁੱਸਾ ਆਇਆ ਉਹਨਾਂ ਕਿਹਾ ਕਿ ਉਸ ਦੀ ਮਜਬੂਰੀ ਸੀ ਹਾਲਾਂਕਿ ਉਸ ਤੋਂ ਬਾਅਦ ਮੌਕੇ ਤੇ ਬੈਂਕ ਦੇ ਮੁਲਾਜ਼ਮ ਵੀ ਆ ਗਏ ਅਤੇ ਉਹਨਾਂ ਨੇ ਮਾਮਲਾ ਸ਼ਾਂਤ ਕਰਵਾਇਆ,,,,,,,,,,
ਉੱਥੇ ਹੀ ਦੂਜੇ ਪਾਸੇ ਡਿਊਟੀ ਦੇ ਤਨਾਤ ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਬਿਨਾਂ ਹੈਲਮੇਟ ਤੋਂ ਫੋਨ ਤੇ ਗੱਲ ਕਰਦੀ ਆ ਰਹੀ ਸੀ ਅਤੇ ਜਦ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਸਾਡੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਕਿਹਾ ਕਿ ਮੌਕੇ ਦੇ ਸਾਰੇ ਲੋਕ ਮੌਜੂਦ ਹਨ ਅਤੇ ਉਹਨਾਂ ਨੇ ਇਸ ਪੂਰੇ ਵਾਕਿਆ ਦੀ ਵੀਡੀਓ ਵੀ ਬਣਾਈ ਹੈ। ਉਹਨਾਂ ਕਿਹਾ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਛੱਡ ਸਕਦੇ ਹਨ ਅਸੀਂ ਕਾਰਵਾਈ ਕਰਾਂਗੇ ਅਤੇ ਜੋ ਬਣਦਾ ਚਲਾਨ ਹੈ ਉਹ ਕੱਟਿਆ ਜਾਵੇਗਾ। ਦੇਖਿਆ ਜਾਵੇ ਤਾਂ ਲੋਕ ਨਿੱਕਿਆ ਮਤੇ ਗੱਲਾਂ ਲੈ ਕੇ ਬਹਿਸਣ ਲੱਗ ਜਾਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
