ਅੱਜਕੱਲ ਤੇ ਜਮਾਨੇ ਵਿੱਚ ਅਕਸਰ ਹੀ ਲੜਕੇ ਲੜਕੀਆਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੇ ਦਿਖਾਈ ਦਿੰਦੇ ਹਨ ਹਾਲਾਂਕਿ ਇਸ ਦੌਰਾਨ ਕਈ ਲੜਕੀ ਦੇ ਪਰਿਵਾਰ ਵਾਲੇ ਨਹੀਂ ਮੰਨਦੇ ਤਾਂ ਝਗੜੇ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੇ ਲੜਕੀ ਨੂੰ ਆਪਸ ਵਿੱਚ ਪਿਆਰ ਹੋ ਗਿਆ ਲੇਕਿਨ ਇਹ ਪਿਆਰ ਲੜਕੀ ਦੇ ਪਰਿਵਾਰ ਨੂੰ ਮਨਜ਼ੂਰ ਨਾ ਹੋਇਆ ਜਿਸ ਦੇ ਚਲਦੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਦੇ ਉੱਪਰ ਆ ਕੇ ਹਮਲਾ ਕਰ ਦਿੱਤਾ ਅਤੇ ਉਨਾਂ ਦੇ ਘਰ ਦੀ ਭੰਨਤੋੜ ਕੀਤੀ ਅਤੇ ਉਨਾਂ ਦੇ ਘਰ ਨੂੰ ਅੱਗ ਵੀ ਲਗਾ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਨੂੰ ਮਾਨਾ ਵਾਲਾ ਕਲਾਂ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਪਿਆਰ ਹੋ ਗਿਆ ਸੀ ਅਤੇ ਦੋਵੇਂ ਆਪਸ ਵਿੱਚ ਮਿਲਦੇ ਸਨ ਅਤੇ ਦੋਵੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ ਜਿਸ ਨੂੰ ਲੈ ਕੇ ਸਾਡੇ ਪਰਿਵਾਰ ਵੱਲੋਂ ਹਾਂ ਪੱਖੀ ਹੁੰਗਾਰਾ ਦਿੱਤਾ ਸੀ ਲੇਕਿਨ ਲੜਕੀ ਪਰਿਵਾਰ ਨੂੰ ਇਹ ਮਨਜ਼ੂਰ ਨਾ ਹੋਇਆ ਤਾਂ ਉਹਨਾਂ ਨੇ ਆ ਕੇ ਸਾਡੇ ਘਰ ਦੇ ਵਿੱਚ ਅੱਗ ਲਗਾ ਦਿੱਤੀ ਅਤੇ ਸਾਡੇ ਘਰ ਦੇ ਸਮਾਨ ਦੀ ਭੰਨ ਤੋੜ ਕੀਤੀ ਜਿਸ ਨਾਲ ਕਿ ਸਾਡਾ ਕਾਫੀ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਲੜਕੇ ਦੇ ਪਰਿਵਾਰ ਵੱਲੋਂ ਹੁਣ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ,,,,,,,,
ਦੂਜੇ ਪਾਸੇ ਇਸ ਮਾਮਲੇ ਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਪੁਲਿਸ ਨੇ ਦੱਸਿਆ ਕਿ ਪਿੰਡ ਮਾਨਾਵਾਲਾ ਵਿੱਚ ਬਿਕਰਮਜੀਤ ਸਿੰਘ ਨਾਮਕ ਨੌਜਵਾਨਾਂ ਨੇ ਦੱਸਿਆ ਕਿ ਉਸ ਤੋਂ ਛੋਟਾ ਭਰਾ ਦੁਬਈ ਤੋਂ ਵਾਪਸ ਆਇਆ ਹੈ ਤੇ ਉਹ ਇੱਕ ਲੜਕੀ ਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ ਲੇਕਿਨ ਲੜਕੀ ਦੇ ਪਰਿਵਾਰ ਵਾਲੇ ਮੰਨਦੇ ਨਹੀਂ ਸੀ ਜਿਨਾਂ ਵੱਲੋਂ ਉਹਨਾਂ ਦੇ ਘਰ ਜਾ ਕੇ ਭੰਨਤੋੜ ਕੀਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..