Htv Punjabi
Punjab Video

50 ਸਾਲ ਬਾਅਦ ਕੁਦਰਤ ਨੇ ਦੁਹਰਾਇਆ ਇਤਿਹਾਸ

ਅਕਤੂਬਰ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਾਲੇ ਤੱਕ ਮੌਸਮ ਦੇ ਵਿੱਚ ਕੋਈ ਬਹੁਤੀ ਵੱਡੀ ਤਬਦੀਲੀ ਵੇਖਣ ਨੂੰ ਨਹੀਂ ਮਿਲ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਮੁਤਾਬਕ ਦਿਨ ਦਾ ਟੈਂਪਰੇਚਰ 32 ਡਿਗਰੀ ਦੇ ਨੇੜੇ ਅਤੇ ਰਾਤ ਦਾ ਟੈਂਪਰੇਚਰ 20 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਜ਼ਿਆਦਾ ਚੱਲ ਰਿਹਾ ਹੈ। 28 ਅਕਤੂਬਰ ਦੇ ਟੈਂਪਰੇਚਰ ਦੀ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਰਾਤ ਦਾ ਟੈਂਪਰੇਚਰ ਘੱਟ ਤੋਂ ਘੱਟ 20.6 ਡਿਗਰੀ ਰਿਹਾ ਹੈ ਜੋ ਕਿ 1950 ਤੋਂ ਲੈ ਕੇ ਹੁਣ ਤੱਕ ਸਭ ਤੋਂ ਜਿਆਦਾ ਵੱਧ ਹੈ।

1950 ਦੇ ਵਿੱਚ ਇਹ 20.3 ਡਿਗਰੀ ਸੀ ਅਤੇ ਹੁਣ 2024 ਦੇ ਵਿੱਚ ਇਹ ਟੈਂਪਰੇਚਰ ਇੰਨਾ ਵਧੀਆ ਹੈ ਇਸ ਤੋਂ ਸਾਫ ਹੈ ਕਿ ਮੌਸਮ ਦੇ ਵਿੱਚ ਅਕਤੂਬਰ ਮਹੀਨੇ ਤੱਕ ਜੋ ਤਬਦੀਲੀਆਂ ਆਉਣੀਆਂ ਚਾਹੀਦੀਆਂ ਸਨ ਉਹ ਹਾਲੇ ਤੱਕ ਨਹੀਂ ਹੋ ਸਕੀਆਂ ਹਨ। ਹਾਲਾਂਕਿ ਦਿਨ ਦੇ ਪਾਰੇ ਚ 2 ਡਿਗਰੀ ਤੱਕ ਦਾ ਫ਼ਰਕ ਹੈ। ਆਉਂਦੇ ਦਿਨਾਂ ਚ ਵੀ ਮੌਸਮ ਖੁਸ਼ਕ ਰਹੇਗਾ। ਕਣਕ ਦੇ ਬੀਜਣ ਲਈ ਹਾਲਾਂਕਿ ਸਮਾਂ ਠੀਕ ਰਹੇਗਾ। ਉੱਥੇ ਹੀ ਉਨ੍ਹਾਂ ਕਿਹਾ ਜਦੋਂ ਅਸਮਾਨ ਤੇ ਪ੍ਰਦੂਸ਼ਣ ਜਿਆਦਾ ਹੋ ਜਾਂਦਾ ਹੈ ਉਸ ਵੇਲੇ ਟੈਂਪਰੇਚਰ ਜਿਆਦਾ ਰਹਿੰਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫਿਲਹਾਲ ਕੋਈ ਬਾਰਿਸ਼ ਨਹੀਂ ਉਮੀਦ ਨਹੀਂ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਨੌਕਰ ਨੇ ਚਾੜ੍ਹਿਆ ਚੰਨ੍ਹ

htvteam

ਮੁਲਾਜ਼ਮ ਨੇ ਦੀਵਾਲੀ ‘ਤੇ ਲਈ ਔਰਤ ਦੀ ਬਲੀ

htvteam

ਲੁਧਿਆਣਾ ‘ਚ ਪਰਵਾਸੀ ਮਜ਼ਦੂਰਾਂ ਨੇ ਕੀਤਾ ਅਜਿਹਾ ਕੰਮ ਪੁਲਿਸ ਨੂੰ ਪੈ ਗਈ ਹੱਥਾਂ ਪੈਰਾਂ ਦੀ, ਫੇਰ ਹੱਥ ‘ਚ ਫੜੇ ਡੰਡੇ ਈ ਕੰਮ ਆਏ, ਪੁਲਿਸ ਦੇ ਭਜਾ ਭਜਾ ਕੁੱਟੇ, ਦੇਖੋ ਕਸੂਰਵਾਰ ਕੌਣ !

Htv Punjabi

Leave a Comment