Htv Punjabi
Punjab Video

ਭਾਰਤ ਮਾਲਾ ਪ੍ਰੋਜੈਕਟ ਕਰਕੇ ਅਕਵਾਇਰ ਹੋ ਰਹੀਆਂ ਜਮੀਨਾਂ ਘੱਟ ਮੁੱਲ ਕਰਕੇ ਕਿਸਾਨ ਕਰ ਰਹੇ ਸਨ ਵਿਰੋਧ

ਪਿੰਡ ਦੂਨੇਵਾਲ ਚ ਹੋਏ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿੱਚ ਕਲੈਸ਼ ਤੋਂ ਬਾਅਦ ਆਪਸ ਵਿੱਚ ਹੋਇਆ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਸਹਿਮਤੀ ਧਰਨਾ ਹੋਇਆ ਖਤਮ,,,,,,,

ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਿਲਾ ਬਠਿੰਡਾ ਦੇ ਪਿੰਡ ਦੋਨੇਵਾਲ ਦੂਨੇਵਾਲ ਚ ਭਾਰਤ ਮਾਲਾ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੁਲਿਸ ਅਤੇ ਕਿਸਾਨਾਂ ਵਿੱਚ ਕਲੈਸ਼ ਹੋਇਆ ਸੀ ਜਿਸ ਵਿੱਚ ਪੁਲਿਸ ਦੇ ਕਈ ਜਵਾਨ ਜ਼ਖਮੀ ਹੋਏ ਜਿਸ ਦੌਰਾਨ ਕਿਸਾਨਾਂ ਵੱਲੋਂ ਪੱਕੇ ਤੌਰ ਤੇ ਧਰਨਾ ਲਾ ਦਿੱਤਾ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਉਨੀ ਦੇਰ ਤੱਕ ਇਥੋਂ ਨਹੀਂ ਹਟਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣ ਲੱਗੀਆਂ ਇਸੇ ਦੌਰਾਨ ਹੀ ਕਿਸਾਨਾਂ ਉੱਪਰ ਲਗਭਗ 12 ਵੱਡੇ ਲੀਡਰਾਂ ਅਤੇ 200 ਤੋਂ ਲੈ ਕੇ 250 ਦੇ ਕਰੀਬ ਅਣਪਛਾਤੇ ਕਿਸਾਨਾਂ ਉੱਪਰ ਸਖਤ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਪਰ ਅੱਜ ਸ਼ਾਮ ਨੂੰ ਏਡੀਜੀਪੀ ਸੁਰਿੰਦਰ ਪਾਲ ਸਿੰਘ ਪਰਮਾਰ ਅਤੇ ਸਾਬਕਾ ਏਡੀਜੀਪੀ ਜਸਕਰਨ ਸਿੰਘ ਤੋਂ ਇਲਾਵਾ ਡੀਆਈਜੀ ਐਚ ਐਸ ਭੁੱਲਰ ਡੀਸੀ ਸ਼ੌਕਤ ਅਹਿਮਦ ਭਰੇ ਪਰ ਰੇ ਅਤੇ ਪੁਲਿਸ ਜਿਲ੍ਹਾ ਮੁਖੀ ਅਮਨੀਤ ਕੌਂਡਲ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਲਗਭਗ ਤਿੰਨ ਘੰਟੇ ਮੀਟਿੰਗ ਚੱਲੀ,,,,,,,,,

ਜਿਸ ਵਿੱਚ ਸਾਰੀਆਂ ਗੱਲਾਂ ਉੱਪਰ ਸਹਿਮਤੀ ਹੋਈ ਕਿ ਇਹ ਪ੍ਰੋਜੈਕਟ ਕੁਛ ਦਿਨਾਂ ਵਾਸਤੇ ਰੋਕਿਆ ਜਾਵੇਗਾ ਅਤੇ ਦੋਨੇ ਪਾਸਿਆਂ ਦੀ ਇੱਕ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਮੁਆਵਜਾ ਅਤੇ ਕਿਸਾਨਾਂ ਉੱਪਰ ਹੋਏ ਮਾਮਲੇ ਦਰਜ ਨੂੰ ਲੈ ਕੇ ਇਹ ਕਮੇਟੀ ਆਪਣੇ ਗੱਲ ਰੱਖੇਗੀ ਅਤੇ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਵੇਗਾ ਇਸ ਮੌਕੇ ਸਾਬਕਾ ਏਡੀਜੀਪੀ ਜਸਕਰਨ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮਾਇਕ ਦੇ ਉੱਪਰ ਆ ਕੇ ਆਪਣੇ ਸਹਿਮਤੀ ਤੋਂ ਬਾਅਦ ਧਰਨੇ ਨੂੰ ਸਮਾਪਤ ਕਰ ਦਿੱਤਾ ਇਸ ਮਾਮਲੇ ਨੂੰ ਲੈ ਕੇ ਡੀਸੀ ਬਠਿੰਡਾ ਨੇ ਵੀ ਆਪਣੀ ਗੱਲ ਰੱਖੀ ਅਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਵੀ ਮੀਡੀਆ ਨਾਲ ਗੱਲ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਹਾਦਰ ਥਾਣੇਦਾਰ ਨੇ ਦੇਖੋ ਕਿਵੇਂ ਬਚਾਈ ਬੰਦੇ ਦੀ ਜਾਨ; ਦੇਖੋ ਵੀਡੀਓ

htvteam

ਪ੍ਰਵਾਸੀ ਜਨਾਨੀ ਨੇ ਮਸੂਮ ਨਾਲ ਕਰਤੂਤ ਦੀ ਦੇਖੋ ਵੀਡੀਓ

htvteam

ਮਜੀਠੀਆ ਨਾਲ ਪੁਲਿਸ ਦਾ ਧੱਕਾ, ਪੈ ਗਿਆ ਮਾਝੇ ਦੇ ਜਰਨੈਲ ਨੂੰ ਘੇਰਾ

htvteam

Leave a Comment