ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਲੁਧਿਆਣਾ ਦੀ ਡੀਐਮਸੀ ਹਸਪਤਾਲ ਦੇ ਵਿੱਚੋਂ ਹੀ ਭੁੱਖ ਹੜਤਾਲ ਜਾਰੀ ਹੈ। ਬੀਤੇ ਦਿਨੋ ਨਾ ਭੁੱਖ ਹੜਤਾਲ ਤੇ ਬੈਠਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਡਲੇਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਥੋਂ ਤੱਕ ਕਿ ਡਲੇਵਾਲ ਦਾ ਕੋਈ ਫਾਈਲ ਵੀ ਹਾਲੇ ਤੱਕ ਡੀਐਮਸੀ ਹਸਪਤਾਲ ਦੇ ਵਿੱਚ ਨਹੀਂ ਬਣਾਈ ਗਈ ਹੈ। ਪੁਲਿਸ ਨੇ ਐਮਰਜੰਸੀ ਵਾਰਡ ਦੇ ਕਮਰੇ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਹੈ ਅਤੇ ਲਗਾਤਾਰ ਡਲੇਵਾਲ ਤੇ ਭੁੱਖ ਹੜਤਾਲ ਤੋੜਨ ਸਬੰਧੀ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਜਾ ਰਿਹਾ।
ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਆਰ ਪਾਰ ਦੀ ਲੜਾਈ ਹੈ। ਉਹ ਲੈ ਕਿਹਾ ਕਿ ਸਾਨੂੰ ਉਹਨਾਂ ਨਾਲ ਸਹੀ ਤਰ੍ਹਾਂ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਹੈ। ਹਾਲਾਂਕਿ ਉਹਨਾਂ ਕਿਹਾ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਨਾਲ ਸੰਬੰਧਿਤ ਹਨ ਪਰ ਇਸ ਦੇ ਬਾਵਜੂਦ ਕਿਸਾਨਾਂ ਦੀ ਮੰਗਾਂ ਸਾਰੀਆਂ ਇੱਕੋ ਹੀ ਹਨ ਰਾਸ਼ਟਰਪਤੀ ਤੱਕ ਵੀ ਉਹਨਾਂ ਨੇ ਆਪਣੇ ਮੰਗ ਪੱਤਰ ਪਹੁੰਚਾਏ ਹਨ ਪਰ ਕਿਸੇ ਵੀ ਗੱਲ ਤੇ ਕਿਸਾਨਾਂ ਦੀ ਗੌਰ ਨਹੀਂ ਫਰਮਾਈ ਜਾ ਰਹੀ। ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..