Htv Punjabi
Punjab Video

ਘਰ ਚ ਬੇਗਾਨੇ ਪੁੱਤ ਨੇ ਸੁੱਟੀ ਚਿੱਠੀ, ਪੜ੍ਹਕੇ ਪਰਿਵਾਰ ਦੇ ਉੱਡੇ ਹੋਸ਼ ?

ਸੀ.ਆਈ.ਏ ਸਟਾਫ-2 ਅਤੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਪਾਰਟੀ ਵੱਲੋਂ 20 ਲੱਖ ਦੀ ਫਿਰੋਤੀ ਮੰਗਣ ਵਾਲੇ ਦੋਸ਼ੀ ਨੂੰ ਕਾਬੂ ਕਰਕੇ ਸਫਲਤਾ ਹਾਸਲ ਕੀਤੀ। ਮਿਤੀ 14.12.2024 ਦੀ ਸ਼ਾਮ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਗਲੀ ਨੰਬਰ 4 ਦਸ਼ਮੇਸ਼ ਨਗਰ ਰਾਮਪੁਰਾ ਵਿਖੇ ਇੱਕ ਵਿਅਕਤੀ ਦੇ ਘਰ ਫਿਰੌਤੀ ਲੈਣ ਸਬੰਧੀ ਇੱਕ ਧਮਕੀ ਭਰੀ ਚਿੱਠੀ ਸੁੱਟ ਕੇ ਉਸ ਦੇ ਘਰ ਦੇ ਮੇਨ ਗੇਟ ਪਰ ਫਾਇਰ ਕਰਕੇ ਉਸ ਪਾਸੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ ਸਟਾਫ-2 ਅਤੇ ਥਾਣਾ ਸਿਟੀ ਰਾਮਪੁਰਾ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆ ਗਈਆਂ। ਸੀ.ਸੀ.ਟੀ.ਵੀ ਅਤੇ ਟੈਕਨੀਕਲ ਸੋਰਸਾਂ ਦੀ ਮੱਦਦ ਰਾਹੀਂ ਇਸ ਵਾਰਦਾਤ ਨੂੰ ਟਰੇਸ ਕਰਕਦੇ ਹੋਏ ਮੁਕਦਮਾ ਉਕਤ ਦੇ ਦੋਸ਼ੀ ਸਤਨਾਮ ਸਿੰਘ ਉਰਫ ਧਰਮਾ ਵਾਸੀ ਕਾਲੋਕੇ ਥਾਣਾ ਫੂਲ ਨੂੰ ਮਿਤੀ 17.12.2024 ਨੂੰ ਸਿਧਾਣਾ ਰੋਡ ਪਿੰਡ ਮਹਿਰਾਜ ਤੋਂ ਕਾਬੂ ਕੀਤਾ ਗਿਆ।

ਦੋਸ਼ੀ ਪਾਸੋਂ ਇੱਕ ਪਿਸਤੌਲ ਦੇਸੀ .12 ਬੋਰ ਸਮੇਤ 03 ਜਿੰਦਾ ਰੌਂਦ .12 ਬੋਰ, ਇੱਕ ਮੋਟਰਸਾਈਕਲ ਬਿਨਾਂ ਨੰਬਰੀ ਜੋ ਕਿ ਕੁੱਝ ਦਿਨ ਪਹਿਲਾਂ ਹੀ ਪਿੰਡ ਜੇਠੂਕੇ ਤੋਂ ਖੋਹ ਕੀਤਾ ਗਿਆ ਸੀ ਅਤੇ 02 ਮੋਬਾਈਲ ਫੋਨ ਬਰਾਮਦ ਕੀਤੇ।

ਦੋਸ਼ੀ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਅਤੇ ਹੋਰ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਹਿਲਾ ਕਾਂਸਟੇਬਲ ਨੂੰ ਚਿੱਚੜੀਆਂ ਵਾਂਗ ਚਿੰਬੜੇ ਮੁੰਡੇ

htvteam

ਮੰਗੇਤਰ ਦਾ ਨਾਪ ਲੈਣ ਗਏ ਮੁੰਡੇ ਦਾ ਕੁੜੀ ਦੇ ਆਸ਼ਕਾਂ ਨੇ ਕੀਤਾ ਆਹ ਹਾਲ, ਸੁੱਨਖੀ ਮਾਸੀ ਨੇ ਵੀ ਪੱਟ ਕੇ ਲਾਏ ਸੀ ਮੁੰਡੇ ਮਗਰ

Htv Punjabi

10 ਰੁਪਏ ਦੀ ਪਤੰਗ ਨੇ ਦੇਖੋ ਕਿਵੇਂ ਲਈ ਬੱਚੇ ਦੀ ਜਾਨ

htvteam

Leave a Comment