Htv Punjabi
Punjab Video

ਆਉਣ ਵਾਲੇ ਦਿਨਾਂ ਚ ਠੰਡ ਨਾਲ ਠਰਨਗੇ ਲੋਕ

ਪੰਜਾਬ ਭਰ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਕੜਾਕੇ ਦੀ ਠੰਡ ਪੈ ਰਹੀ ਹੈ ਉੱਥੇ ਹੀ ਸਵੇਰੇ ਸ਼ਾਮ ਧੁੰਦ ਦੇ ਕਰਕੇ ਵੀ ਲੋਕ ਪਰੇਸ਼ਾਨ ਹੋ ਰਹੇ ਨੇ ਖਾਸ ਕਰਕੇ ਆਵਾਜਾਈ ਦੇ ਵਿੱਚ ਕਾਫੀ ਦਿੱਕਤ ਆਉਂਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਆਉਂਦੇ ਦਿਨਾਂ ਦੇ ਵਿੱਚ ਵੀ ਸੰਘਣੀ ਧੁੰਦ ਪੈਣ ਦੇ ਅਸਾਰ ਹਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਵਿਭਾਗ ਦੀ ਮੁਖੀ ਡਾਕਟਰ ਨੇ ਦੱਸਿਆ ਹੈ ਕਿ ਦੋ ਦਿਨ ਦੇ ਲਈ ਮੌਸਮ ਵਿਭਾਗ ਵੱਲੋਂ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਸੰਘਣੀ ਧੁੰਦ ਪੈਣ ਦੇ ਆਸਾਰ ਹਨ ਉਸ ਤੋਂ ਬਾਅਦ ਨੌ ਜਨਵਰੀ ਨੂੰ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਉਸ ਤੋਂ ਬਾਅਦ ਉਹਨਾਂ ਕਿਹਾ ਕਿ 10 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਦੋ ਤਿੰਨ ਦਿਨ ਹਲਕੀ ਬੂੰਦਾਂ ਬਾਂਦੀ ਪੰਜਾਬ ਦੇ ਵਿੱਚ ਹੋ ਸਕਦੀ ਹੈ।

ਉਹਨਾਂ ਕਿਹਾ ਕਿ ਲੋਕ ਜਰੂਰ ਆਪਣੇ ਘਰੋਂ ਨਿਕਲਣ ਵੇਲੇ ਇਹ ਧਿਆਨ ਰੱਖਣ ਤੇ ਬਾਹਰ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਵਾਜਾਈ ਵੇਲੇ ਇਸ ਗੱਲ ਦਾ ਧਿਆਨ ਰੱਖਣ ਇਸ ਤੋਂ ਇਲਾਵਾ ਠੰਡ ਦੇ ਵਿੱਚ ਵੀ ਬਚ ਕੇ ਰਹਿਣ ਉਹਨਾਂ ਕਿਹਾ ਕਿ ਬਾਹਰ ਜਾਣ ਲੱਗੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਜਾਣ ਸਵੇਰੇ ਸ਼ਾਮ ਦੀ ਸੈਰ ਤੋਂ ਥੋੜਾ ਹਾਲੇ ਗੁਰੇਜ ਕਰਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰੋਨਾ ਮਗਰੋਂ ਪੰਜਾਬ ਦਾ ਇਹ ਸ਼ਹਿਰ ਆਇਆ ਪੀਲੀਏ ਦੀ ਚਪੇਟ ‘ਚ, ਜਾਂਚ ਕਰਾਉਣ ਆਉਂਦਾ ਹਰ ਤੀਜਾ ਮਰੀਜ਼ ਪੀਲੀਏ ਦਾ ਸ਼ਿਕਾਰ : ਡਾਕਟਰ

Htv Punjabi

ਆਹ ਮੁੰਡੇ ਕਿਹੜੇ ਹਲਾਤਾਂ ‘ਚ ਫੜ੍ਹ ਲਏ ?

htvteam

ਸ਼ਾਇਦ ਹੀ ਕੋਈ ਅੱਖ ਹੋਏਗੀ ਜਿਹੜੀ ਇਸ ਪੁੱਤ ਦੀ ਮੌਤ ਤੇ ਨਾ ਰੋਈ ਹੋਵੇ, ਸਲਾਮ ਐ ਤੈਨੂੰ ਮਨਦੀਪ ਸਿੰਘ

Htv Punjabi

Leave a Comment