Htv Punjabi
Punjab Video

ਜਵਾਈ ਆਪਣੇ ਸਹੁਰੇ ਨਾਲ ਹੀ ਕਰ ਗਿਆ ਆਹ ?

ਅੰਮ੍ਰਿਤਸਰ ਵਿੱਚੋਂ ਸਿਰਫਿਰੇ ਜਵਾਈ ਨੇ ਸੋਹਰੇ ਘਰ ਜਾ ਕੇ ਲਗਾਈ ਅੱਗ
ਪਤਨੀ ਵੱਲੋਂ ਤਲਾਕ ਨਾ ਦੇਣ ਤੇ ਪਤੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੀੜਤ ਪਤਨੀ ਵੱਲੋਂ ਲੱਗਿਆ ਪਤੀ ਤੇ ਇਲਜ਼ਾਮ
ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਸ਼ੁਰੂ
ਅੰਮ੍ਰਿਤਸਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਸੀ ਬਲਾਕ ਦਾ ਹੈ ਜਿੱਥੇ ਇੱਕ ਸਿਰਫਿਰੇ ਜਵਾਈ ਨੇ ਆਪਣੇ ਸੋਹਰੇ ਪਰਿਵਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਅੱਜ ਤੋਂ 15 ਦਿਨ ਪਹਿਲਾਂ ਵੀ ਉਹਨਾਂ ਦੇ ਜਵਾਈ ਵੱਲੋਂ ਘਰ ਵਿੱਚ ਆ ਕੇ ਅੱਗ ਲਗਾਈ ਗਈ ਸੀ। ਅਤੇ ਉਸ ਸਮੇਂ ਵੀ ਉਹਨਾਂ ਨੇ ਆਪਣਾ ਬੜੀ ਮੁਸ਼ਕਿਲ ਨਾਲ ਬਚਾਵ ਕੀਤਾ ਸੀ। ਅੱਗ ਲਗਾਉਣ ਵਾਲੇ ਵਿਅਕਤੀ ਦੀ ਪਤਨੀ ਪ੍ਰੀਤ ਨੇ ਦੱਸਿਆ ਕਿ ਉਸ ਦਾ ਪਤੀ ਸਿਕੰਦਰ ਉਸ ਤੋਂ ਪਿਛਲੇ ਕਾਫੀ ਸਮੇਂ ਤੋਂ ਤਲਾਕ ਦੀ ਮੰਗ ਕਰ ਰਿਹਾ ਹੈ।

ਜਦੋਂ ਉਸ ਵੱਲੋਂ ਤਲਾਕ ਨਾ ਦਿੱਤਾ ਗਿਆ ਤੇ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ ਤਾਂ ਉਸ ਦੇ ਪਤੀ ਵੱਲੋਂ ਬਾਰ-ਬਾਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ 15 ਦਿਨ ਪਹਿਲਾਂ ਵੀ ਉਸਦੇ ਪਤੀ ਵੱਲੋਂ ਘਰ ਦੇ ਵਿੱਚ ਆ ਕੇ ਅੱਗ ਲਗਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਗਵਾਂਢੀਆਂ ਵੱਲੋਂ ਉਹਨਾਂ ਦਾ ਬਚਾਵ ਕੀਤਾ ਗਿਆ। ਅਤੇ ਇਸ ਦੇ ਨਾਲ ਹੀ ਪੀੜਿਤ ਔਰਤ ਪ੍ਰੀਤ ਨੇ ਦੱਸਿਆ ਕਿ ਉਸਦੇ ਪਤੀ ਵੱਲੋਂ ਬੀਤੀ ਰਾਤ ਵੀ ਉਹਨਾਂ ਦੇ ਘਰ ਆ ਕੇ ਉਹਨਾਂ ਦੀ ਜੁਗਾੜੂ ਰੇੜੀ ਨੂੰ ਅੱਗ ਲਗਾ ਦਿੱਤੀ ਅਤੇ ਤਲਵਾਰਾਂ ਲਹਿਰਾਉਂਦੇ ਹੋਏ ਗਲੀ ਚੋਂ ਵਾਪਸ ਗਿਆ। ਉਹਨਾਂ ਦੱਸਿਆ ਕਿ ਉਹ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇ ਰਹੇ ਹਨ ਲੇਕਿਨ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਇਸ ਦੇ ਨਾਲ ਹੀ ਪੀੜਿਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਭਾਜਪਾ ਨੇਤਾ ਦਾ ਡਰਾਈਵਰ ਹੈ ਜਿਸ ਕਰਕੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ

ਦੂਜੇ ਪਾਸੇ ਇਸ ਮਾਮਲੇ ਚ ਠਾਣਾ ਰਣਜੀਤ ਐਵਨਿਊ ਦੇ ਐਸਐਚਓ ਰੋਬਿਨ ਹੰਸ ਨੇ ਕਿਹਾ ਕਿ ਉਹਨਾਂ ਨੂੰ ਦੀਪਕ ਕੁਮਾਰ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਹੋਈ ਹੈ। ਜਿਸ ਦੀ ਉਹ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖ ਲਓ! ਇਹਨੂੰ ਕਹਿੰਦੇ ਨੇ ਮੌਤ ਨੂੰ ਮਾਸੀ ਕਿਹਣਾ, ਕਰਫਿਊ ਪਾਸ ਬਣਾਕੇ ਦੇਖੋ ਕੀਂ ਕਰ ਰਿਹਾ ਸੀ!

Htv Punjabi

ਪੁਲਿਸ ਨੇ ਅਠਾਲੀਆਂ ਚਲਾਨਾਂ ਦੀਆਂ ਹਨੇਰੀਆਂ| new motor vehicle act

Htv Punjabi

ਦੇਖੋ ਕਿਵੇਂ ਪੁਲਿਸ ਦੇ ਸਾਹਮਣਿਓ ਲੈ ਗਏ ਚੁੱਕ

htvteam

Leave a Comment