Htv Punjabi
Punjab Video

ਕੌਮੀ ਐਵਾਰਡ ਹਾਸਿਲ ਕਰਨ ਵਾਲੀ ਲੜਕੀ ਦਾ ਦੇਖੋ ਹਾਲ

ਕਈ ਕੌਮੀ ਅਵਾਰਡ ਹਾਸਲ ਕਰਨ ਵਾਲੀ ਧੀ ਲਗਾ ਰਹੀ ਹੈ ਰੇਹੜੀ
ਧੀ ਦੀ ਸਰਕਾਰ ਨੇ ਨਹੀਂ ਫੜੀ ਬਾਂਹ ਅੱਜ ਰੇਹੜੀ ਲਾਉਣ ਨੂੰ ਮਜਬੂਰ
ਤਲਵਾਰਬਾਜੀ ਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੇ ਲਈ ਚੁੱਕਿਆ ਸੀ ਕਰਜ਼ਾ
ਆਪ ਦੇ ਜੋਇੰਟ ਸੈਕਟਰੀ ਨਵਜੋਤ ਗਰੋਵਰ ਨੇ ਕੀਤੀ ਮੁਲਾਕਾਤ
ਲੰਬੇ ਸਮੇਂ ਦੇ ਲਈ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਖਿਡਾਰਨ ਅੱਜ ਚਾਹ ਦੀ ਰੇੜੀ ਲਗਾ ਕੇ ਗੁਜ਼ਾਰਾ ਕਰ ਰਹੀ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੇ ਜੋ ਇਨਸੈਕਟਰੀ ਨੇ ਮੁਲਾਕਾਤ ਕਰ ਉਸ ਦੇ ਸੁਨਹਿਰੀ ਭਵਿੱਖ ਦੇ ਲਈ ਯਤਨ ਕਰਨ ਦੇ ਲਈ ਅਸ਼ਵਾਸਨ ਦਿੱਤਾ। ਅਮ੍ਰਿਤਸਰ ਅੱਜ ਤੁਹਾਨੂੰ ਅੰਮ੍ਰਿਤਸਰ ਦੀ ਇੱਕ ਅਜਿਹੀ ਧੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਕਈ ਕੌਮੀ ਅਵਾਰਡ ਹਾਸਲ ਕੀਤੇ ਹਨ ਪਰ ਅੱਜ ਉਹ ਰੇਹੜੀ ਲਗਾਉਣ ਲਈ ਮਜਬੂਰ ਹੈ ਇਹ ਜਿਹੜੀ ਰੇੜੀ ਤੇ ਧੀ ਖੜੀ ਹੈ ਉਸਦਾ ਨਾਂ ਪਰਨੀਤ ਕੌਰ ਹੈ ਅਤੇ ਉਸਨੇ ਤਲਵਾਰਬਾਜ਼ੀ ਅਤੇ ਮਾਰਸ਼ਲ ਆਰਟ ਦੇ ਵਿੱਚ ਇਹ ਅਵਾਰਡ ਹਾਸਲ ਕੀਤੇ ਹਨ ਉਸ ਦਾ ਕਹਿਣਾ ਹੈ ਕਿ ਜਦੋਂ ਵੀ ਉਹਨਾਂ ਨੇ ਕਿਸੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਟੂਰ ਤੇ ਜਾਣਾ ਹੁੰਦਾ ਹੈ ਤੇ ਸਾਰਾ ਖਰਚਾ ਉਹਨਾਂ ਨੂੰ ਆਪਣੇ ਕੋਲੋਂ ਕਰਨਾ ਪੈਂਦਾ ਹੈ ਸਰਕਾਰ ਉਹਨਾਂ ਨੂੰ ਇਕ ਰੁਪਆ ਤੱਕ ਨਹੀਂ ਦਿੰਦੀ ਇਥੋਂ ਤੱਕ ਕਿ ਉਹਨਾਂ ਦੀ ਯੂਨੀਫਾਰਮ ਅਤੇ ਬੂਟ ਤੱਕ ਉਹ ਆਪਣੇ ਖਰਚੇ ਤੇ ਲੈਂਦੇ ਹਨ ਤੇ ਫਿਰ ਵੀ ਇਹ ਧੀ ਆਪਣਾ ਖਰਚਾ ਕਰਕੇ ਪੰਜਾਬ ਅਤੇ ਦੇਸ਼ ਦਾ ਤੇ ਸੂਬੇ ਦਾ ਨਾਂ ਰੋਸ਼ਨ ਕਰ ਰਹੀ ਹੈ,,,,,,

ਕਿਸ ਵਾਸਤੇ ਆਓ ਇਹਦੇ ਨਾਲ ਮਿਲਾਦੇ ਹਾਂ ਤੇ ਗੱਲ ਕਰਦੇ ਹਾਂ ਜਦੋਂ ਅਸੀਂ ਪਰਨੀਤ ਕੌਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੇ ਇਹ ਮਾਰਸ਼ਲ ਆਰਟ ਅਤੇ ਤਲਵਾਰਬਾਜ਼ੀ ਦਾ ਹੁਨਰ ਘਰਿੰਡਾ ਪਿੰਡ ਦੇ ਸਕੂਲ ਚੋਂ ਸਿੱਖਿਆ ਸੀ ਤੇ ਜਦੋਂ ਵੀ ਉਸ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਟੂਰਨਾਮੈਂਟ ਲਈ ਜਾਣਾ ਹੁੰਦਾ ਸੀ ਤਾਂ ਉਸਦੇ ਪਿਤਾ ਕਰਜਾ ਚੁੱਕ ਕੇ ਉਸਨੂੰ ਭੇਜਦੇ ਸਨ ਪਰ ਅੱਜ ਉਸ ਦੀ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ ਤੇ ਉਹ ਕਰਜ਼ਾ ਉਤਾਰਨ ਦੇ ਲਈ ਅੱਜ ਉਸ ਨੂੰ ਇਹ ਚਾਹ ਦੀ ਤੇ ਪਰੌਂਠਿਆਂ ਦੀ ਰੇੜੀ ਲਾਣੀ ਪਈ ਅੱਜ ਸੜਕ ਤੇ ਖਲੋ ਕੇ ਉਹ ਆਪਣਾ ਕਾਰੋਬਾਰ ਕਰ ਰਹੀ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ ਤੇ ਆਪਣੇ ਪਿਓ ਦਾ ਲਿਆ ਕਰਜਾ ਉਤਾਰ ਰਹੀ ਹੈ ਉਸ ਦਾ ਕਹਿਣਾ ਹੈ ਕਿ ਇੱਕ ਟੂਰਨਾਮੈਂਟ ਤੇ ਜਾਉਣ ਦੇ ਲਈ ਘੱਟੋ ਘੱਟ ਤੇ 17 ਤੋਂ 20 ਹਜਾਰ ਰੁਪਏ ਖਰਚਾ ਆਉਂਦਾ ਹੈ।

ਉਹਨੇ ਦੱਸਿਆ ਕਿ ਉਸ ਨੇ ਉਸ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਸਾਰੇ ਟੂਰਨਾਮੈਂਟ ਛੱਡੇ ਹਨ ਸਿਰਫ ਪੈਸੇ ਦੀ ਖਾਤਰ ਅਤੇ ਹੁਣ ਉਸ ਦੀ ਪਹਿਚਾਣ ਵੀ ਕਿਤੇ ਧੁੰਦਲੀ ਪੈਂਦੀ ਜਾਣ ਲੱਗੀ ਸੀ ਪਰ ਅੱਜ ਅੰਮ੍ਰਿਤਸਰ ਵਿਖੇ ਉਸ ਧੀ ਨੂੰ ਮਿਲਣ ਦੇ ਲਈ ਆਮ ਆਦਮੀ ਪਾਰਟੀ ਦੇ ਯੂਥ ਦੇ ਜੋਇੰਟ ਸੈਕਟਰੀ ਨਵਜੋਤ ਗਰੋਵਰ ਨੇ ਇਸ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਸ ਧੀ ਨੇ ਪੰਜਾਬ ਦਾ ਨਾਮ ਦੇਸ਼ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਪਰ ਅੱਜ ਇਹ ਦਰ ਦਰ ਦੀ ਠੋਕਰ ਖਾਨ ਦੇ ਲਈ ਮਜਬੂਰ ਹੈ ਅਤੇ ਆਪਣਾ ਘਰ ਦਾ ਗੁਜਰ ਬਜਰ ਕਰਨ ਦੇ ਲਈ ਇਸਨੂੰ ਚਾਹ ਦੀ ਰੇੜੀ ਲਗਾਣੀ ਪੈ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਕੋਲ ਇਸ ਦੀ ਗੁਹਾਰ ਖੁਦ ਲੈ ਕੇ ਜਾਣਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਨਗੇ ਕਿ ਜਿਸ ਤਰ੍ਹਾਂ ਉਹ ਖੇਡਾਂ ਨੂੰ ਪ੍ਰਮੋਟ ਕਰ ਰਹੇ ਹਨ ਉਸ ਤਰ੍ਹਾਂ ਇਹ ਪੰਜਾਬ ਦੇ ਖਿਡਾਰਨ ਹੈ ਜਿਸ ਨੂੰ ਅੱਜ ਉਹਨਾਂ ਦੇ ਸਾਥ ਦੀ ਸਖਤ ਜਰੂਰਤ ਹੈ ਅਤੇ ਉਹ ਸੰਬੰਧਤ ਮੰਤਰੀਆਂ ਕੋਲ ਵੀ ਇਸ ਦਾ ਵਿਸ਼ਾ ਲੈ ਕੇ ਜਾਣਗੇ ਅਤੇ ਇਸ ਧੀ ਦਾ ਉਜਲਾ ਭਵਿੱਖ ਉਸਾਰਨ ਦੇ ਲਈ ਯਤਨਸ਼ੀਲ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਮਾਜ ਦੇ ਵਿੱਚ ਵੀ ਆਮ ਲੋਕਾਂ ਨੂੰ ਅਜਿਹੇ ਬੱਚਿਆਂ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜਿਸ ਹਲਕੇ ਦੇ ਵਿੱਚ ਅੱਜ ਇਹ ਰੇੜੀ ਲਗਾ ਰਹੀ ਹੈ ਉਸ ਹਲਕੇ ਦੇ ਵਿਧਾਇਕ ਨੂੰ ਵੀ ਉਹ ਇਸ ਦੇ ਕੋਲ ਲੈ ਕੇ ਆਣਗੇ ਅਤੇ ਇਸ ਦੀ ਸਾਰ ਪੁੱਛੀ ਜਾਏਗੀ ਕਿਉਂਕਿ ਇਹ ਖਿਡਾਰਨ ਨੇ ਆਪਣਾ ਮਨੋਬਲ ਨਹੀਂ ਤੋੜਿਆ ਬਲਕਿ ਕਿਰਤ ਕਰਕੇ ਅੱਜ ਆਪਣਾ ਰੋਜ਼ਗਾਰ ਚਲਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=M4FnVkN__aM

Related posts

ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਜ਼ਬਰਦਸਤੀ ਕਾਰਵਾਈ ਕੀਤੇ ਜਾਣ ‘ਤੇ ਰੋਕ

Htv Punjabi

ਚੂੜੇ ਵਾਲੀ ਨਾਰ ਦੇ ਕੱਪ..ੜੇ ਉਤਾਰਕੇ ਪਤੀ ਨੇ ਕਰਤਾ ਕਾਂ/ ਡ

htvteam

ਸਿੱਧੂ ਦੀ ਹਾਰ ‘ਤੇ ਹੌਲਦਾਰ ਨੇ ਕਰ’ਤਾ ਅਜਿਹਾ ਕੰਮ; ਪੂਰਾ ਮੁਹੱਲਾ ਕਰ ਲਿਆ ਇਕੱਠਾ

htvteam

Leave a Comment