Htv Punjabi
Punjab Video

ਮੁੰ/ਡੇ ਨੂੰ ਅ/ਗ/ਵਾ ਕਰਕੇ ਕਾਰ ਚ ਬਣਾਈ ਅਜਿਹੀ ਵੀ/ਡੀ/ਓ, ਕੀਤੀ ਵਾਇਰਲ

ਪੁਰਾਣੀ ਰੰਜਿਸ਼ ਨੇ ਧਾਰਿਆ ਭਿਆਨਕ ਰੂਪ
ਪਿਓ ਪੁੱਤਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਜਖ਼ਮੀ
ਸੋਸ਼ਲ ਮੀਡੀਆ ’ਤੇ ਪਾਈ ਪੁੱਤਰ ਨੂੰ ਅਗਵਾ ਤੇ ਮਿੰਨਤਾ ਕਰਦੇ ਦੀ ਵੀਡੀਓ
ਮਾਛੀਵਾੜਾ ਸਾਹਿਬ, ਨੇੜਲੇ ਪਿੰਡ ਲੁਹਾਰੀਆਂ ਵਿਖੇ ਅੱਜ ਪੁਰਾਣੀ ਰੰਜਿਸ਼ ਕਾਰਨ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਪੁੱਤਰ ਜਗਦੀਪ ਸਿੰਘ ਅਤੇ ਉਸਦੇ ਪਿਤਾ ਮਲਕੀਤ ਸਿੰਘ ਨੂੰ ਜਖ਼ਮੀ ਕਰ ਦਿੱਤਾ ਹੈ ਜੋ ਕਿ ਇਸ ਸਮੇਂ ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਹਨ। ਮਲਕੀਤ ਸਿੰਘ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਆਪਣੀ ਪਤਨੀ ਨਾਲ ਮਨਰੇਗਾ ਯੋਜਨਾ ਤਹਿਤ ਪਿੰਡ ਵਿਚ ਮਜ਼ਦੂਰੀ ਕਰ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਉਨ੍ਹਾਂ ਨੂੰ ਚਾਹ ਦੇਣ ਆਇਆ ਸੀ। ਇਸ ਦੌਰਾਨ ਇੱਕ ਕਾਰ ’ਤੇ ਸਵਾਰ ਹੋ ਕੇ 6 ਨੌਜਵਾਨ ਆਏ ਜਿਨ੍ਹਾਂ ਨੇ ਆਉਂਦਿਆਂ ਸਾਰ ਉਸ ਦੇ ਪੁੱਤਰ ਜਗਦੀਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਗਿਆ ਤਾਂ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਜੋ ਉਸਦੀ ਬਾਂਹ ’ਤੇ ਲੱਗਾ। ਮਲਕੀਤ ਸਿੰਘ ਅਨੁਸਾਰ ਇਹ ਕਾਰ ਸਵਾਰ ਉਸ ਦੇ ਪੁੱਤਰ ਜਗਦੀਪ ਸਿੰਘ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ ਅਤੇ ਉਸਦੀ ਵੀਡੀਓ ਬਣਾ ਪਿੰਡ ਦੇ ਬਾਹਰ ਜਾ ਕੇ ਸੁੱਟ ਦਿੱਤਾ। ਮਲਕੀਤ ਸਿੰਘ ਅਨੁਸਾਰ ਹਮਲਾਵਾਰ ਨੌਜਵਾਨਾਂ ਨਾਲ ਉਸਦੇ ਪੁੱਤਰ ਦੀ ਪੁਰਾਣੀ ਰੰਜਿਸ਼ ਸੀ ਅਤੇ ਉਨ੍ਹਾਂ ਨੇ ਗੱਡੀ ’ਚ ਅਗਵਾ ਕਰਨ ਤੋਂ ਬਾਅਦ ਉਸਦੀ ਵੀਡੀਓ ਬਣਾਈ ਜੋ ਕਿ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ।

ਹਮਲਾਵਾਰਾਂ ਵਲੋਂ ਜਖ਼ਮੀ ਜਗਦੀਪ ਸਿੰਘ ਨੂੰ ਕਾਰ ਵਿਚ ਜਦੋਂ ਅਗਵਾ ਕਰ ਲਿਆ ਗਿਆ ਤਾਂ ਉਸਦੀ ਮਿੰਨਤਾਂ ਤਰਲੇ ਕਰਨ ਦੀ ਵੀਡੀਓ ਇੱਕ ਰੈਪਰ ਦਾ ਗੀਤ ਲਗਾ ਕੇ ਵਾਈਰਲ ਕੀਤੀ ਗਈ। ਕਾਰ ਵਿਚ ਜਖ਼ਮੀ ਹੋਇਆ ਜਗਦੀਪ ਸਿੰਘ ਉਨ੍ਹਾਂ ਨੂੰ ਛੱਡਣ ਲਈ ਮਿੰਨਤਾ ਕਰ ਰਿਹਾ ਹੈ ਪਰ ਹਮਲਾਵਾਰ ਉਸ ਨਾਲ ਕੁੱਟਮਾਰ ਕਰ ਰਹੇ ਹਨ। ਪਹਿਲਾਂ ਤਾਂ ਹਮਲਾਵਾਰਾਂ ਨੇ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਪਰ ਬਾਅਦ ਵਿਚ ਇਸ ਨੂੰ ਡਿਲੀਟ ਕਰ ਦਿੱਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੋਮਣੀ ਅਕਾਲੀ ਦਲ ਨੇ ਚਾਰ ਉਮੀਦਵਾਰਾਂ ਦੀ ਕੀਤੀ ਘੋਸ਼ਣਾ

htvteam

ਕਰੋਨਾ ਮਗਰੋਂ ਪੰਜਾਬ ਦਾ ਇਹ ਸ਼ਹਿਰ ਆਇਆ ਪੀਲੀਏ ਦੀ ਚਪੇਟ ‘ਚ, ਜਾਂਚ ਕਰਾਉਣ ਆਉਂਦਾ ਹਰ ਤੀਜਾ ਮਰੀਜ਼ ਪੀਲੀਏ ਦਾ ਸ਼ਿਕਾਰ : ਡਾਕਟਰ

Htv Punjabi

ਜਨਾਨੀਆਂ ਦੇ ਸੂਟਾਂ ਚ ਮਹੰਤਾਂ ਦੀ ਆਹ ਕਰਤੂਤ ! ਸਰਦਾਰ ਬੰਦੇ ਨਾਲ CCTV

htvteam

Leave a Comment