Htv Punjabi
Punjab Video

ਪਾਣੀ ਨੇ ਦੇਖੋ ਕਿਵੇਂ ਲਈ ਸਕੇ ਭੈਣ ਭਰਾ ਦੀ ਜਾਨ

ਕਣਕ ਦੀ ਵਾਢੀ ਕਰਨ ਗਏ ਭੈਣ-ਭਰਾ ਦਰਿਆ ਬਿਆਸ ਚ ਡੁੱਬੇ
ਭਰਾ ਦੀ ਲਾਸ਼ ਬਰਾਮਦ, ਭੈਣ ਦੀ ਭਾਲ ਜਾਰੀ
ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਦੇ ਨੇੜੇ ਵਾਪਰੀ ਮੰਦਭਾਗੀ ਘਟਨਾ
ਪੈਰ ਤਿਲਕਣ ਮਗਰੋਂ ਇਕ ਦੂਜੇ ਨੂੰ ਬਚਾਉਣ ਮੌਕੇ ਵਾਪਰਿਆ ਹਾਦਸਾ
ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾਂ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਵਾਢੀ ਕਰਨ ਗਏ ਖੇਤ ਮਜ਼ਦੂਰ ਭੈਣ-ਭਰਾ ਅਚਾਨਕ ਦਰਿਆ ਬਿਆਸ ਦੇ ਵਿੱਚ ਡੁੱਬ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਨਾਲ ਦਰਿਆ ਬਿਆਸ ਦੇ ਕੰਢੇ ਖੇਤਾਂ ਵਿੱਚ ਕੰਮ ਕਰਨ ਉਪਰੰਤ ਜਦੋਂ ਘਰ ਵਾਪਸੀ ਮੌਕੇ ਹੱਥਮੂੰਹ ਧੋਣ ਅਤੇ ਪਾਣੀ ਪੀਣ ਲਈ ਦਰਿਆ ਕਿਨਾਰੇ ਪੁੱਜੇ ਤਾਂ ਅਚਾਨਕ ਪੈਰ ਤਿਲਕਣ ਗਿਆ ਅਤੇ ਇੱਕ ਦੂਜੇ ਨੂੰ ਬਚਾਉਂਦਿਆਂ ਭੈਣ ਭਰਾ ਡੂੰਘੇ ਪਾਣੀ ਵਿੱਚ ਡੁੱਬ ਗਏ। ਜਿਨਾਂ ਚੋਂ ਭਰਾ ਦੀ ਲਾਸ਼ ਬਰਾਮਦ ਹੋ ਗਈ ਹੈ ਜਿਸ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਜਿਸ ਦੀ ਪਹਿਚਾਣ ਪੱਪੂ(35) ਪੁੱਤਰ ਜੋਗਿੰਦਰ ਪਾਲ ਵਾਸੀ ਸੁਲਤਾਨਪੁਰ ਦੇ ਰੂਪ ਵਿੱਚ ਹੋਈ ਹੈ। ਜਦ ਕਿ ਉਸ ਦੀ ਭੈਣ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ।

ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਕਰਨ ਲਈ ਆਉਂਦੇ ਹਨ। ਪੱਪੂ ਅਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਪਿੰਡ ਆਹਲੀ ਕਲਾਂ ਦਰਿਆ ਬਿਆਸ ਦੇ ਕੰਢੇ ਆਏ ਸਨ। ਜਦੋਂ ਉਹ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਰਿਆ ਦੀ ਲਪੇਟ ਵਿੱਚ ਆ ਗਏ ਜਿਸ ਨੂੰ ਬਚਾਉਣ ਦੇ ਲਈ ਭਰਾ ਵੱਲੋਂ ਵੀ ਛਲਾਂਗ ਲਗਾਈ ਜਾਂਦੀ ਹੈ ਪਰ ਇੱਕ ਦੂਜੇ ਨੂੰ ਬਚਾਉਂਦਿਆਂ ਉਹ ਦੋਹੇ ਡੂੰਘੇ ਪਾਣੀ ਵਿੱਚ ਵਹਿ ਗਏ ਹਨ। ਫਿਲਹਾਲ ਪੱਪੂ ਦੀ ਲਾਸ਼ ਬਰਾਮਦ ਹੋ ਗਈ ਹੈ ਜਦਕਿ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ। ਜਾਣਕਾਰੀ ਦੇ ਅਨੁਸਾਰ ਪੱਪੂ ਸ਼ਾਦੀਸ਼ੁਦਾ ਸੀ ਜਦਕਿ ਉਸਦੀ ਭੈਣ ਅਜੇ ਕੁਆਰੀ ਸੀ।

ਉਧਰ ਮਾਮਲੇ ਨੂੰ ਲੈ ਕੇ ਥਾਣਾ ਕਬੀਰਪੁਰ ਦੀ ਪੁਲਿਸ ਵੱਲੋਂ ਮ੍ਰਿਤਕ ਪੁੱਤਰ ਜੋਗਿੰਦਰ ਪਾਲ ਵਾਸੀ ਸੁਲਤਾਨਪੁਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸਦੀ ਭੈਣ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ। ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਸਾਖੀ ਮੌਕੇ ਪਿੰਡ ਪੀਰੇਵਾਲ ਦੇ ਚਾਰ ਨੌਜਵਾਨ ਦਰਿਆ ਬਿਆਸ ਵਿੱਚ ਡੁੱਬਣ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪ੍ਰਵਾਸੀਆਂ ਨੂੰ ਕੰਮ ‘ਤੇ ਰੱਖਣ ‘ਤੋਂ ਪਹਿਲਾਂ ਦੇਖੋ ਖਬਰ, ਆਪਣੇ ਹੀ ਸੁੱਤੇ ਪਏ ਮਾਲਕ ਨਾਲ ਕਰਤਾ ਪੁੱ-ਠਾ ਕਾਰਾ

htvteam

ਆਹ ਨਹਿਰ ਚੋਂ ਜੇਸੀਬੀ ਨਾਲ ਕੱਢਿਆ ਸੋਨਾ -ਚਾਂਦੀ ਦਾ ਸਮਾਨ

htvteam

ਆਹ ਨੇ ਉਹ 5 ਕਾਰਨ ਜਿੰਨ੍ਹਾਂ ਕਰਕੇ ਅੰਗੂਰ ਜ਼ਰੂਰ ਖਾਣੇ ਚਾਹੀਦੈ ਨੇ

htvteam

Leave a Comment