Htv Punjabi
Crime Punjab Video

ਮੰਗੇਤਰ ਦੇ ਘਰੋਂ ਧਰਤੀ ਚੋਂ ਮਿਲਿਆ ਮੁੰਡਾ ?

ਕੁਝ ਦਿਨਾਂ ਤੋ ਲਾਪਤਾ ਹੋਏ ਨੌਜਵਾਨ ਪੁੱਤ ਮਿਲਿਆ ਮੰਗੇਤਰ ਦੇ
ਘਰ ਚੋਂ ਆਈ ਬਦਬੂ, ਮਾਂ ਨੂੰ ਹੋਇਆ ਸ਼ੱਕ
ਮੁੰਡੇ ਨੂੰ ਕਤਲ ਕਰਕੇ ਦੱਬਿਆ ਘਰ ਚ, ਪਰਿਵਾਰ ਦਾ ਬੁਰਾ ਹਾਲ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਬਟਾਲਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ 18 ਸਾਲ ਦਾ ਨੌਜਵਾਨ ਸਾਹਿਲ ਜੋ ਬੀਤੇ ਕੁਝ ਦਿਨਾਂ ਤੋ ਘਰੋਂ ਲਾਪਤਾ ਸੀ ਅਤੇ ਮਾਂ ਦੋ ਦਿਨਾਂ ਤੋ ਪੁੱਤ ਦੀ ਭਾਲ ਲਈ ਦਰ ਦਰ ਭਟਕ ਰਹੀ ਸੀ ਅਤੇ ਜਦ ਅੱਜ ਆਪਣੇ ਹੋਣ ਵਾਲੇ ਕੁੜਮਾਂ ਦੇ ਘਰ ਗਈ ਤਾ ਉੱਥੇ ਉਸ ਨੂੰ ਕੁਝ ਸ਼ੱਕ ਪਿਆ ਅਤੇ ਉਸ ਵੱਲੋਂ ਆਪਣੇ ਰਿਸਤੇਦਾਰ ਅਤੇ ਲੋਕ ਇਕੱਠੇ ਕੀਤੇ ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸਾਮਣੇ ਇਹ ਆਇਆ ਕਿ ਸਾਹਿਲ ਦੀ ਲਾਸ਼ ਉਸਦੀ ਮੰਗੇਤਰ ਦੇ ਘਰ ਚੋ ਹੀ ਮਿਲੀ ਹੈ। ਉੱਥੇ ਹੀ ਮਾਂ ਦਾ ਰੋ ਰੋ ਬੁਰਾ ਹਾਲ ਹੈ । ਸਾਹਿਲ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ ਅਤੇ ਜਦਕਿ ਉਸ ਦਾ ਪਿਤਾ ਵੀ ਗੂੰਗਾ ਹੈ ਅਤੇ ਉਸ ਪਰਿਵਾਰ ਦਾ ਸਹਾਰਾ ਸੀ ।

ਬਟਾਲਾ ਦੇ ਗੋਬਿੰਦ ਨਗਰ ਚ ਅੱਜ ਇੱਕ ਘਰ ਚੋ ਬਦਬੂ ਆਉਣ ਤੋਂ ਬਾਅਦ ਅਤੇ ਉਸ ਘਰ ਦੇ ਬਾਹਰ ਆਪਣੇ ਪੁਤ ਦੀ ਭਾਲ ਕਰ ਰਹੀ ਰੌਲਾ ਪਾਉਂਦੀ ਮਾ ਨੂੰ ਦੇਖ ਪੂਰਾ ਇਲਾਕਾ ਜਿਵੇ ਉੱਥੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਉੱਥੇ ਹੀ ਕੁਝ ਦਿਨਾਂ ਤੋ ਲਾਪਤਾ ਸਾਹਿਲ ਉਮਰ 18 ਸਾਲ ਦੀ ਮਾ ਅਤੇ ਮਾਮੇ ਦੇ ਮੁਤਾਬਿਕ ਸਾਹਿਲ ਦਾ ਇਸ ਗੋਬਿੰਦ ਨਗਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਓਹਨਾ ਦੀ ਇਕ ਮਹੀਨੇ ਪਹਿਲਾਂ ਰਿਸ਼ਤਾ ਵੀ ਹੋਇਆ ਸੀ ਲੇਕਿਨ ਅੱਜ ਜਦ ਸਾਹਿਲ ਦੀ ਭਾਲ ਕਰਦੀ ਮਾ ਆਪਣੇ ਹੋਣ ਵਾਲੇ ਕੁੜਮਾਂ ਦੇ ਘਰ ਚ ਪੁੱਛਣ ਗਈ ਤਾ ਉਸ ਨੂੰ ਕੁਝ ਸ਼ੱਕ ਹੋਇਆ ਅਤੇ ਬਦਬੂ ਵੀ ਆਈ ਤਾ ਰੌਲਾ ਪੈ ਗਿਆ ਅਤੇ ਕਈ ਘੰਟੇ ਪੁਲਿਸ ਵਲੋ ਮੌਕੇ ਤੇ ਪਹੁਚ ਘਰ ਚ ਜਾ ਕੇ ਜਦ ਘਰ ਚ ਮਜੂਦ ਲੜਕੀ ਦੀ ਮਾਂ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਤਾ ਘਰ ਚ ਹੀ ਨੌਜਵਾਨ ਦੀ ਲਾਸ਼ ਦੱਬੇ ਹੋਣ ਦੀ ਸੱਚਾਈ ਸਾਮਣੇ ਆਈ ਅਤੇ ਪੁਲਿਸ ਵਲੋ ਘਰ ਚ ਟੋਆ ਪੁਟ ਲਾਸ਼ ਕੱਢ ਕੇ ਕਬਜ਼ੇ ਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਧਰ ਮ੍ਰਿਤਕ ਨੌਜਵਾਨ ਦੀ ਮਾ ਦਾ ਰੋ ਤੋ ਬੁਰਾ ਹਾਲ ਹੈ ਅਤੇ ਉਹ ਪੁੱਤ ਦੇ ਕਤਲ ਦਾ ਇਨਸਾਫ਼ ਮੰਗ ਰਹੀ ਹੈ ਅਤੇ ਡੀ ਐੱਸ ਪੀ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਲਾਸ਼ ਕਬਜ਼ੇ ਚ ਲੈ ਲਈ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਦੇ ਹਲਕੇ ਹੋਏ ਗਵਾਢੀਆ ਤੋਂ ਰਹੋ ਬੱਚਕੇ

htvteam

ਸ਼ਹੀਦੀ ਜੋੜ ਮੇਲ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਗਵਾਈ ਆਪਣੀ ਹਾਜ਼ਰੀ

htvteam

ਬੇਹੋਸ਼ ਕਰਕੇ ਮੁੰਡੇ ਨਾਲ ਮੁੰਡਿਆਂ ਨੇ ਚਾੜ੍ਹਿਆ ਚੰਨ

htvteam

Leave a Comment